FacebookTwitterg+Mail

ਜਦੋਂ 21 ਸਾਲ ਪਹਿਲਾ ਰੇਖਾ ਨਾਲ ਸਾਂਵਲੀ ਕਾਜੋਲ ਨੇ ਕਰਵਾਇਆ ਸੀ ਇਹ ਬੋਲਡ ਫੋਟੋਸ਼ੂਟ, ਮਚਿਆ ਸੀ ਖੂਬ ਬਵਾਲ

kajol happy birthday
05 August, 2017 04:48:01 PM

ਮੁੰਬਈ— 90 ਦੇ ਦਹਾਕੇ ਦੇ ਨੌਜਵਾਨਾਂ ਨੂੰ ਪਿਆਰ ਦੀ ਪਰਿਭਾਸ਼ਾ ਸਿਖਾਉਣ ਵਾਲੀ ਕਾਜੋਲ ਅੱਜ 43 ਸਾਲਾਂ ਦੀ ਹੋ ਚੁੱਕੀ ਹੈ। ਕਾਜੋਲ ਦੀ ਅਦਾਕਾਰੀ ਤਾਂ ਉਸ ਨੂੰ ਦੂਜੀਆਂ ਅਭਿਨੇਤਰੀਆਂ ਤੋਂ ਵੱਖ ਕਰਦੀ ਹੀ ਹੈ, ਇਕ ਹੋਰ ਚੀਜ਼ ਉਸ ਨੂੰ ਦੂਜੀਆਂ ਅਭਿਨੇਤਰੀਆਂ ਦੇ ਮੁਕਾਬਲੇ ਖਾਸ ਬਣਾਉਂਦੀ ਹੈ ਅਤੇ ਇਹ ਹੈ ਉਸ ਦੀ ਖੂਬਸੂਰਤੀ।

Punjabi Bollywood Tadka

ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਰੇਖਾ ਨਾਲ ਕਾਜੋਲ ਨੇ ਇਕ ਬੋਲਡ ਫੋਟੋਸ਼ੂਟ ਕਰਵਾਇਆ ਸੀ। ਇਸ ਫੋਟੋਸ਼ੂਟ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਕਾਜੋਲ ਨੇ 21 ਸਾਲ ਪਹਿਲਾ ਇਬ ਬੋਲਡ ਫੋਟੋਸ਼ੂਟ ਕਰਵਾਇਆ ਸੀ।

Punjabi Bollywood Tadka
ਕਾਜੋਲ 1992 'ਚ ਸਿਨੇਮਾ ਦੇ ਪਰਦੇ 'ਤੇ ਪਹਿਲੀ ਵਾਰ ਨਜ਼ਰ ਆਈ ਤਾਂ ਕੁਝ ਮੈਗਜ਼ੀਨ ਨੇ ਲਿਖਿਆ ਕਿ ਉਸ ਨੂੰ ਮੌਕਾ ਸਿਰਫ ਇਸ ਲਈ ਦਿੱਤਾ ਕਿਉਂਕਿ ਉਹ ਤਨੁਜਾ ਦੀ ਬੇਟੀ ਹੈ ਅਤੇ ਇੱਕ ਵੱਡੇ ਫਿਲਮੀ ਖਾਨਦਾਨ ਨਾਲ ਤਾਲੁਕ ਰੱਖਦੀ ਹੈ।

Punjabi Bollywood Tadka

ਸਾਲ 1993 'ਚ ਉਸ ਦੀ 'ਬਾਜੀਗਰ' ਆਈ ਅਤੇ 1995 'ਚ 'ਦਿਲ ਵਾਲੇ ਦੁਲਹਨੀਆ ਲੈ ਜਾਏਗੇ' ਅਤੇ 'ਕਰਨ ਅਰਜੁਨ' ਆਈ।

Punjabi Bollywood Tadka

ਇਨ੍ਹਾਂ ਫਿਲਮਾਂ ਨੇ ਕਾਜੋਲ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ। ਸਾਂਵਲੀ ਜਿਹੀ ਕਾਜੋਲ ਦਰਸ਼ਕਾਂ ਦੀ ਚਹੇਤੀ ਬਣ ਗਈ। 90 ਦੇ ਦਹਾਕੇ 'ਚ ਆਖਿਰ 'ਚ ਜਦੋਂ ਉਸ ਦਾ ਕਰੀਅਰ ਸ਼ਿਖਰ 'ਤੇ ਸੀ ਤਾਂ ਉਸ ਨੂੰ ਅਜੇ ਦੇਵਗਨ ਨਾਲ ਪਿਆਰ ਹੋ ਗਿਆ।

Punjabi Bollywood Tadka

ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ। 1999 'ਚ ਕਾਜੋ ਨੇ ਅਜੇ ਦੇਵਗਨ ਨਾਲ ਵਿਆਹ ਕਰਵਾ ਲਿਆ।

Punjabi Bollywood Tadka

ਸਾਲ 1998 'ਚ ਕਾਜੋਲ ਨੇ 'ਕੁਛ ਕੁਛ ਹੋਤਾ ਹੈ' ਲਈ ਬੈਸਟ ਐਕਟਰਸ ਦਾ ਫਿਲਮਫੇਅਰ ਐਵਾਰਡਜ਼ ਮਿਲਿਆ। ਸਾਲ 1998 'ਚ ਹੀ 'ਪਿਆਰ ਤੋ ਹੋਣਾ ਹੀ ਥਾ' ਅਤੇ 'ਦੁਸ਼ਮਣ' ਲਈ ਉਸ ਨੂੰ ਫਿਲਮਫੇਅਰ ਬੈਸਟ ਐਕਟਰਸ ਦਾ ਨੋਮੀਨੇਸ਼ਨ ਮਿਲਿਆ।

Punjabi Bollywood Tadka


Tags: Bollywood CelebrityKajolHappy Birthday RekhaYeh Kaali Kaali AankheinBaazigar oh BaazigarAjay Devganਕਾਜੋਲਅਜੇ ਦੇਵਗਨ