FacebookTwitterg+Mail

ਕੈਟਰੀਨਾ ਦੇ 'ਕਾਲੇ ਚਸ਼ਮੇ' ਨੇ ਯੂ ਟਿਊਬ 'ਤੇ ਪਾਈਆਂ ਧੁੰਮਾਂ

kala chashma song viral on youtube
22 August, 2016 07:26:37 AM

ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਕਰਨ ਜੌਹਰ ਦੀ ਆਉਣ ਵਾਲੀ ਫਿਲਮ 'ਬਾਰ-ਬਾਰ ਦੇਖੋ' ਦੇ ਗੀਤ 'ਕਾਲਾ ਚਸ਼ਮਾ' ਨੂੰ ਦੇਖਣ ਵਾਲਿਆਂ ਦੀ ਗਿਣਤੀ ਸ਼ਨੀਵਾਰ ਤੋਂ 5 ਕਰੋੜ ਤੋਂ ਪਾਰ ਹੋ ਗਈ। ਇਸ ਗੀਤ ਨੂੰ ਬਾਦਸ਼ਾਹ, ਨੇਹਾ ਕੱਕੜ ਅਤੇ ਇੰਦੀਪ ਬਖਸ਼ੀ ਨੇ ਆਪਣੀ ਆਵਾਜ਼ ਦਿੱਤੀ ਹੈ। ਇਹ ਗੀਤ 1990 ਦੇ ਹਿੱਟ ਪੰਜਾਬੀ ਗੀਤ 'ਤੇਨੂੰ ਕਾਲਾ ਚਸ਼ਮਾ ਜੱਚਦਾ ਏ' ਦਾ ਹਿੰਦੀ ਵਰਜਨ ਹੈ। ਇਹ ਗੀਤ ਯੂ ਟਿਊਬ 'ਤੇ 26 ਜੁਲਾਈ ਨੂੰ ਪੋਸਟ ਕੀਤਾ ਗਿਆ ਸੀ। ਇਸ ਵਿਚ ਕੈਟਰੀਨਾ ਅਤੇ ਸਿਧਾਰਥ ਡਾਂਸ ਕਰਦੇ ਨਜ਼ਰ ਆ ਰਹੇ ਹਨ। ਕਰਨ ਜੌਹਰ, ਫਰਹਾਨ ਅਖਤਰ ਅਤੇ ਰਿਤੇਸ਼ ਸਿੰਧਵਾਨੀ ਫਿਲਮ ਦੇ ਸਹਿ-ਨਿਰਮਾਤਾ ਹਨ।


Tags: ਕੈਟਰੀਨਾਕਾਲੇ ਚਸ਼ਮੇਯੂ ਟਿਊਬkatrinakala chashmayoutube