FacebookTwitterg+Mail

ਮਕਬੂਲ ਦਾ ਸਿੰਗਲ ਟਰੈਕ 'ਕਾਲਾ ਟਿੱਕਾ' ਜਲਦ ਹੋਵੇਗਾ ਰਿਲੀਜ਼

kala tikka maqbool
22 August, 2017 01:53:26 PM

ਜਲੰਧਰ— 'ਮਾਂ ਦੀਏ ਲਾਡੋ', 'ਸਾਡਾ ਮੁੰਡਾ ਤੂੰ ਪੱਟਿਆ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਮਕਬੂਲ ਦਾ ਨਵਾਂ ਸਿੰਗਲ ਟਰੈਕ 'ਕਾਲਾ ਟਿੱਕਾ' ਜੋ ਕਿ ਜਲਦ ਹੀ ਪੰਜਾਬ ਦੀ ਮਸ਼ਹੂਰ ਕੰਪਨੀ ਸਪੀਡ ਰਿਕਾਰਡਜ਼ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਗਾਇਕ ਮਕਬੂਲ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ 'ਦਿ ਮਿਊਜ਼ਿਕ ਫੈਕਟਰੀ' ਵਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ ਜੈਸ ਔਜਲਾ ਨੇ ਕਲਮਬੱਧ ਕੀਤਾ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਰਿਸ਼ੀ ਗਰਗ ਵਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ ਜੋ ਕਿ ਜਲਦ ਹੀ ਯੂ ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।


Tags: Kala TikkaPunjabi Singer Maqboolਮਕਬੂਲਸਿੰਗਲ ਟਰੈਕਕਾਲਾ ਟਿੱਕਾ