FacebookTwitterg+Mail

'ਮੰਤਰਾ' 1990 ਦੀਆਂ ਪੀੜ੍ਹੀਆਂ ਦੇ ਯੋਗ : ਕਾਲਕੀ

kalki koechlin
24 February, 2017 09:16:56 AM
ਮੁੰਬਈ— ਅਦਾਕਾਰਾ ਕਾਲਕੀ ਕੋਚਲਿਨ ਦਾ ਕਹਿਣਾ ਹੈ ਕਿ, ''ਮੇਰੀ ਆਉਣ ਵਾਲੀ ਫਿਲਮ 'ਮੰਤਰਾ' ਫਿਲਮ 1990 ਦੇ ਦਹਾਕੇ ਦੀਆਂ ਪੀੜ੍ਹੀਆਂ ਦੇ ਯੋਗ ਹੈ। ਇਸ ਫਿਲਮ ਦੇ ਟਰੇਲਰ ਲਾਂਚ ਮੌਕੇ ਉਸ ਨੇ ਕਿਹਾ ਕਿ ਮੈਨੂੰ ਫਿਲਮ ਦੀ ਸਕ੍ਰਿਪਟ ਪਸੰਦ ਆਈ। ਇਹ 1991 'ਚ ਜਦੋਂ ਭਾਰਤ 'ਚ ਬਹੁਰਾਸ਼ਟਰੀ ਕੰਪਨੀਆਂ ਨੇ ਪੈਰ ਰੱਖਿਆ ਸੀ, ਉਸ ਦੌਰ ਨੂੰ ਦਰਸਾਉਂਦੀ ਫਿਲਮ ਹੈ, ਜਿਥੇ ਪੁਰਾਣੀ ਪੀੜ੍ਹੀ ਪੂਰੀ ਤਰ੍ਹਾਂ ਨਾਲ ਰਿਵਾਇਤੀ ਵਿਚਾਰਾਂ ਵਾਲੀ ਸੀ, ਉਥੇ ਨਵੀਂ ਪੀੜ੍ਹੀ ਆਜ਼ਾਦੀ ਚਾਹੁੰਦੀ ਸੀ।
ਜ਼ਿਕਰਯੋਗ ਹੈ ਕਿ, ਕਾਲਕੀ ਕੋਚਲਿਨ ਨੇ ਕਿਹਾ ਕਿ, ''ਮੈਂ ਉਸ ਦੌਰ 'ਚ ਜਨਮੀ-ਪਲੀ ਹਾਂ, ਇਸ ਲਈ ਮੈਂ ਇਸ ਦੇ ਵਿਦਹੋਰੀ ਚਿਹਰੇ ਨੂੰ ਸਮਝ ਸਕਦੀ ਹਾਂ। ਮੈਨੂੰ ਲਗਦਾ ਹੈ ਕਿ ਇਹ ਫਿਲਮ ਸਾਡੀ ਪੀੜ੍ਹੀ ਲਈ ਇਕ ਯੋਗ ਵਿਸ਼ਾ ਹੈ।''

Tags: Kalki KoechlinMantra traditional ideasਕਾਲਕੀ ਕੋਚਲਿਨਮੰਤਰਾ