FacebookTwitterg+Mail

ਅਨੁਰਾਗ ਕਸ਼ਯਪ ਤੋਂ ਬਾਅਦ ਕੀ ਇਸ ਅਭਿਨੇਤਾ ਨੂੰ ਡੇਟ ਕਰ ਰਹੀ ਹੈ ਕਲਕੀ ਕੋਚਲਿਨ

kalki koechlin jim sarbh
22 August, 2017 05:13:16 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਕਲਕੀ ਕੋਚਲਿਨ ਤੇ ਅਨੁਰਾਗ ਕਸ਼ਯਪ ਦਾ ਰਿਸ਼ਤਾ ਕਾਫੀ ਚਰਚਾ 'ਚ ਰਿਹਾ ਹੈ। ਦੋਵੇਂ ਪਹਿਲੀ ਵਾਰ 2009 'ਚ ਮਿਲੇ ਸਨ। ਦੋ ਸਾਲ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਪਰ 2014 'ਚ ਇਨ੍ਹਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਦੋਵੇਂ ਆਪਣੀ-ਆਪਣੀ ਜ਼ਿੰਦਗੀ 'ਚ ਰੁੱਝ ਗਏ।
ਅਨੁਰਾਗ ਜਿਥੇ 23 ਸਾਲ ਦੀ ਆਪਣੀ ਇਕ ਕਲੀਗ ਨਾਲ ਅਫੇਅਰ ਕਾਰਨ ਚਰਚਾ 'ਚ ਰਹੇ, ਉਥੇ ਕਲਕੀ 'ਏਅਰਲਿਫਟ' ਫੇਮ ਐਕਟਰ ਜਿਮ ਸਰਭ ਨਾਲ ਰਿਲੇਸ਼ਨ 'ਚ ਦੱਸੀ ਗਈ। ਹਾਲਾਂਕਿ ਕਦੇ ਜਿਮ ਜਾਂ ਕਲਕੀ ਨੇ ਆਪਣੇ ਰਿਸ਼ਤੇ ਨੂੰ ਕਬੂਲ ਨਹੀਂ ਕੀਤਾ। ਕਈ ਵਾਰ ਦੋਵਾਂ ਦੇ ਡੇਟਿੰਗ ਦੀਆਂ ਖਬਰਾਂ ਆਈਆਂ ਹਨ। ਜਿਮ ਸਰਭ ਥਿਏਟਰ ਦੀ ਮੰਨੀ-ਪ੍ਰਮੰਨੀ ਪਰਸਨੈਲਿਟੀ ਹਨ ਤੇ 'ਨੀਰਜਾ' ਤੇ 'ਰਾਬਤਾ' ਵਰਗੀਆਂ ਫਿਲਮਾਂ 'ਚ ਦਮਦਾਰ ਅਭਿਨੈ ਕਰ ਚੁੱਕੇ ਹਨ। ਕਲਕੀ ਤੇ ਜਿਮ ਦੀ ਪਹਿਲੀ ਮੁਲਾਕਾਤਾ 'ਦਿ ਲਿਵਿੰਗ ਰੂਮ ਪਲੇਅ' ਦੇ ਮੰਚ ਦੌਰਾਨ ਹੋਈ ਸੀ।
ਇਸ ਤੋਂ ਬਾਅਦ ਇਹ ਚਰਚਾ ਰਹੀ ਕਿ ਕਲਕੀ ਆਪਣੇ ਕਥਿਤ ਬੁਆਏਫਰੈਂਡ ਜਿਮ ਸਰਭ ਨਾਲ ਵਿਆਹ ਕਰ ਸਕਦੀ ਹੈ। ਹਾਲ ਹੀ 'ਚ ਜਦੋਂ ਇਸ ਬਾਰੇ ਕਲਕੀ ਕੋਲੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ, 'ਨਹੀਂ, ਫਿਲਹਾਲ ਮੇਰਾ ਅਜਿਹਾ ਕੋਈ ਇਰਾਦਾ ਨਹੀਂ ਹੈ।'
ਕਲਕੀ ਨੇ ਹਾਲ ਹੀ 'ਚ ਇਕ ਹੋਰ ਮਜ਼ੇਦਾਰ ਬਿਆਨ ਵੀ ਦਿੱਤਾ ਹੈ। ਇਕ ਇੰਟਰਵਿਊ ਦੌਰਾਨ ਜਦੋਂ ਉਸ ਕੋਲੋਂ ਪੁੱਛਿਆ ਗਿਆ ਕਿ ਉਹ ਅਭਿਨੇਤਰੀਆਂ 'ਚੋਂ ਕਿਸ ਨਾਲ ਹਸਬਿਸਤਰ ਹੋਣਾ ਚਾਹੇਗੀ ਤਾਂ ਕਲਕੀ ਨੇ ਕਿਹਾ ਕਿ ਉਸ ਨੂੰ ਕੰਗਨਾ ਰਣੌਤ ਪਸੰਦ ਹੈ। ਉਹ ਉਸ ਨਾਲ ਹਮਬਿਸਤਰ ਹੋਣਾ ਪਸੰਦ ਕਰੇਗੀ। ਕਲਕੀ ਪਿਛਲੇ ਦਿਨੀਂ ਆਪਣੇ ਨਿਊਡ ਫੋਟੋਸ਼ੂਟ ਕਾਰਨ ਵੀ ਚਰਚਾ 'ਚ ਰਹੀ ਸੀ। ਉਸ ਨੇ ਕਿਹਾ ਕਿ ਹਰ ਕਿਸੇ ਨੂੰ ਆਪਣੀ ਬਾਡੀ ਨਾਲ ਪਿਆਰ ਹੋਣਾ ਚਾਹੀਦਾ ਹੈ। ਕਲਕੀ ਕੋਚਲਿਨ ਆਪਣੇ ਬੇਬਾਕ ਬਿਆਨਾਂ ਲਈ ਮਸ਼ਹੂਰ ਹੈ।


Tags: Kalki Koechlin Jim Sarbh Relationship Instagram