FacebookTwitterg+Mail

VIDEO: ਕਮਲ ਹੀਰ ਦੇ ਗੀਤ 'ਮੇਰਾ ਦਿਲ ਨਹੀਂ ਮੰਨਦਾ' ਨੂੰ ਮਿਲ ਰਿਹੈ ਮਣਾਂ-ਮੂੰਹੀਂ ਪਿਆਰ

kamal heer
10 August, 2017 08:53:51 AM

ਜਲੰਧਰ— ਸਾਫ ਸੁਥਰੀ ਗਾਇਕੀ ਦੇ ਮਾਲਕ ਤੇ ਨੌਜਵਾਨ ਦਿਲਾਂ ਦੀ ਧੜਕਣ ਕਮਲ ਹੀਰ ਵੱਲੋਂ ਗਾਇਆ ਪੁਰਾਣੇ ਪੰਜਾਬ ਦੀ ਯਾਦ ਤਾਜ਼ਾ ਕਰਾਉਣ ਵਾਲਾ ਗੀਤ 'ਮੇਰਾ ਦਿਲ ਨਹੀਂ ਮੰਨਦਾ' ਜਿਸ ਤਰ੍ਹਾਂ ਚੈਨਲਾਂ, ਰੇਡੀਓ, ਮੋਬਾਇਲਾਂ 'ਤੇ ਸੋਸ਼ਲ ਨੈੱਟਵਰਕ ਦੀਆਂ ਸਾਈਟਾਂ ਸਮੇਤ ਯੂ-ਟਿਊੂਬ ਉਤੇ ਪਸੰਦ ਕੀਤਾ ਜਾ ਰਿਹਾ ਹੈ, ਉਸ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪੌਪ, ਜੈਜ਼, ਰੌਕ ਦੀ ਹਨੇਰੀ ਵਿਚ ਵੀ ਸੂਝਵਾਨ ਪੰਜਾਬੀ ਲੰਘੇ ਵੇਲੇ ਦੀ ਅਮੀਰ ਤੇ ਪੰਜਾਬੀਅਤ ਦੇ ਝਲਕਾਰੇ ਪੇਸ਼ ਕਰਦੀ ਗਾਇਕੀ ਨੂੰ ਮਣਾਂ-ਮੂੰਹੀ ਪਿਆਰ ਕਰਦੇ ਹਨ।
ਇਸ ਗੱਲ ਦੀ ਤਾਜ਼ਾ ਮਿਸਾਲ ਕਮਲ ਹੀਰ ਦੇ ਗੀਤ 'ਮੇਰਾ ਦਿਲ ਨਹੀਂ ਮੰਨਦਾ' ਤੋਂ ਮਿਲਦੀ ਹੈ, ਜਿਸ ਨੂੰ ਯੂ-ਟਿਊਬ ਉਤੇ ਅਪਲੋਡ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਲੱਖਾਂ ਦੀ ਗਿਣਤੀ ਵਿਚ ਪਸੰਦ ਕੀਤਾ ਗਿਆ ਤੇ ਗੀਤ ਦੇਖ ਕੇ ਕੁਮੈਂਟ ਕਰਨ ਵਾਲੇ ਦਰਸ਼ਕਾਂ ਦੇ ਵਿਚਾਰ ਜਾਣ ਕੇ ਰੂਹ ਅਸ਼- ਅਸ਼ ਕਰ ਉਠਦੀ ਹੈ।

ਜ਼ਿਕਰਯੋਗ ਹੈ ਕਿ ਵਾਰਿਸ ਭਰਾਵਾਂ ਵੱਲੋਂ ਸਮੇਂ- ਸਮੇਂ 'ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਰੰਗ ਪੇਸ਼ ਕਰਦੀ ਗਾਇਕੀ ਦੇ ਨਮੂਨੇ ਪੇਸ਼ ਕੀਤੇ ਜਾਂਦੇ ਹਨ, ਜਿਸ ਨੂੰ ਦੁਨੀਆ ਦੇ ਕੋਨੇ- ਕੋਨੇ ਵਿਚ ਵਸਦੇ ਪੰਜਾਬੀਆਂ ਵੱਲੋਂ ਬੜੇ ਪਿਆਰ ਨਾਲ ਮਾਣਿਆ ਜਾਂਦਾ ਹੈ, ਇਹ ਵੀ ਦੱਸਣਾ ਬਣਦਾ ਹੈ ਕਿ ਕਮਲ ਹੀਰ ਦਾ ਗੀਤ 'ਮੇਰਾ ਦਿਲ ਨਹੀਂ ਮੰਨਦਾ' ਉਘੇ ਸ਼ਾਇਰ ਸੁਖਪਾਲ ਔਜਲਾ ਦੀ ਰਚਨਾ ਹੈ, ਇਸ ਦਾ ਵੀਡੀਓ ਨਿਰਦੇਸ਼ਨ ਇਮਰਾਨ ਸ਼ੇਖ ਦੁਆਰਾ ਪੰਜਾਬ ਦੀਆਂ ਬਹੁਤ ਹੀ ਖੂਬਸੂਰਤ ਥਾਵਾਂ ਕੀਤਾ ਗਿਆ ਹੈ, ਸੰਗਤਾਰ ਦੀਆਂ ਮਨਮੋਹਨ ਧੁਨਾਂ ਸਭਨਾਂ ਨੂੰ ਆਪਣੇ ਨਾਲ ਜੋੜ ਲੈਂਦੀਆਂ ਹਨ, ਇਹੀ ਕਾਰਨ ਹੈ ਕਿ ਇੰਨੇ ਥੋੜ੍ਹੇ ਸਮੇਂ ਵਿਚ ਇਹ ਗਾਣਾ ਸੋਸ਼ਲ ਨੈੱਟਵਰਕ ਸਾਈਟਾਂ 'ਤੇ ਇੰਨੀ ਵੱਡੀ ਕਾਮਯਾਬੀ ਪ੍ਰਾਪਤ ਕਰ ਰਿਹਾ ਹੈ।


Tags: Kamal Heer Mera Dil Nahin ManndaPunjabi song 2018Pollywood celebrutyਕਮਲ ਹੀਰ