FacebookTwitterg+Mail

ਜਨਮਦਿਨ ਮੌਕੇ ਕਾਮਨਾ ਦੀਆਂ ਦੇਖੋ ਅਣਦੇਖੀਆਂ ਤਸਵੀਰਾਂ

    1/14
10 December, 2016 11:55:37 AM
ਮੁੰਬਈ— ਦੱਖਣੀ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕਾਮਨਾ ਜੇਠਮਲਾਨੀ ਦਾ ਜਨਮ 10 ਦਸੰਬਰ 1985 ਨੂੰ ਹੋਇਆ ਸੀ। ਕਾਮਨਾ ਨੇ ਆਪਮੇ ਕੈਰੀਅਰ ਦੀ ਸ਼ੁਰੂਆਤ ਮਿਊਜ਼ਿਕ ਵੀਡੀਓ ਨਾਲ ਕੀਤੀ ਸੀ ਅਤੇ ਅੱਜ ਉਹ ਦੱਖਣ ਦੀ ਮਸ਼ਹੂਰ ਅਭਿਨੇਤਰੀ ਹੈ। ਸਾਲ 2005 'ਚ ਉਸ ਨੇ ਤੇਲੁਗੂ ਫਿਲਮ 'ਪ੍ਰੇਮੀਕੁਲੂ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਹ ਫਿਲਮ ਤਾਂ ਬਾਕਸ ਆਫਿਸ 'ਤੇ ਅਸਫਲ ਰਹੀ ਪਰ ਕਾਮਨਾ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਉਸ ਦੀ ਰਿਲੀਜ਼ ਹੋਈ ਫਿਲਮ 'ਰਨਮ' ਹਿੱਟ ਰਹੀ। ਕਾਮਨਾ ਹੁਣ ਤੱਕ ਤਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਦੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਉਸ ਨੇ 'ਟੌਸ', 'ਰਾਜਧਾਨੀ ਰਾਜਾ', 'ਕਿੰਗ', 'ਐਕਸ਼ਨ ਥ੍ਰੀਡੀ', 'ਭਾਈ', 'ਚੰਦਰਿਕਾ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ ਹੈ। ਸਾਲ 2004 'ਚ ਕਾਮਨਾ ਨੇ ਮਿਸ ਮੁੰਬਈ ਕੌਟੈਸਟ 'ਚ ਹਿੱਸਾ ਲਿਆ ਅਤੇ ਫਰਸਟ ਰਨਅੱਪ ਰਹੀ ਸੀ।

Tags: ਕਾਮਨਾ ਜੇਠਮਲਾਨੀਜਨਮਦਿਨਅਣਦੇਖੀਆਂ ਤਸਵੀਰਾਂKamna Jethmalani birthday Unseen Pictures