FacebookTwitterg+Mail

ਟੀ.ਵੀ. ਦੀ ਸੰਸਕਾਰੀ ਨੂੰਹ ਹੋਈ ਟਾਪਲੈੱਸ, ਪੋਸਟ ਕੀਤੀ ਬੇਹੱਦ ਬੋਲਡ ਤਸਵੀਰ

kamya panjabi
11 July, 2017 09:29:15 AM

ਮੁੰਬਈ— ਟੀ. ਵੀ. ਅਦਾਕਾਰਾ ਕਾਮਿਆ ਪੰਜਾਬੀ ਨੇ ਆਪਣੀ ਇਕ ਬੇਹੱਦ ਬੋਲਡ ਫੋਟੋ ਪੋਸਟ ਕੀਤੀ ਹੈ। ਇਹ ਫੋਟੋ ਏਕਤਾ ਕਪੂਰ ਦੀ ਅਗਲੀ ਫਿਲਮ 'ਲਿਪਸਟਿਕ ਅੰਡਰ ਮਾਈ ਬੁਰਕਾ' ਨੂੰ ਸਪੋਰਟ ਕਰਦੇ ਹੋਏ ਉਸ ਨੇ ਪੋਸਟ ਕੀਤੀ ਸੀ। ਇਸ ਫਿਲਮ ਦੇ ਸਪੋਰਟ ਵਿਚ ਅੱਜਕਲ ਇਕ ਹੈਸ਼ਟੈਗ ਨੇ ਜ਼ੋਰ ਫੜਿਆ ਹੋਇਆ ਹੈ ਅਤੇ ਕਈ ਅਭਿਨੇਤਰੀਆਂ ਦੀਆਂ ਫੋਟੋਆਂ ਇਸ ਦੇ ਸਪੋਰਟ ਵਿਚ ਸਾਹਮਣੇ ਆ ਚੁੱਕੀਆਂ ਹਨ

Punjabi Bollywood Tadkaਕਾਮਿਆ ਪੰਜਾਬੀ ਨੇ ਵੀ ਇੰਸਟਾਗ੍ਰਾਮ 'ਤੇ ਕੁਝ ਅਜਿਹੀਆਂ ਹੀ ਫੋਟੋਆਂ ਪਾਈਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਦੀ ਪਿੱਠ ਨਜ਼ਰ ਆ ਰਹੀ ਹੈ ਅਤੇ ਹੱਥਾਂ ਵਿਚ ਉਸ ਨੇ ਲਿਪਸਟਿਕ ਫੜੀ ਹੋਈ ਹੈ, ਜੋ ਬਿਲਕੁਲ ਮਿਡਲ ਫਿਗਰ ਦੀ ਥਾਂ ਹੈ। ਉਸ ਨੇ ਆਪਣੀ ਇਸ ਪੋਸਟ 'ਤੇ ਲਿਖਿਆ ਹੈ ਕਿ ਉਹ ਤਲਾਕਸ਼ੁਦਾ ਅਤੇ ਸਿੰਗਲ ਮਦਰ ਸੀ, ਇਸ ਕਾਰਨ ਲੋਕਾਂ ਨੇ ਉਸ ਦੇ ਆਲੇ-ਦੁਆਲੇ ਬਹੁਤ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਸਨ। ਹਾਲਾਂਕਿ, ਇਸ ਪੋਸਟ ਦੇ ਥੋੜ੍ਹੀ ਹੀ ਦੇਰ ਬਾਅਦ ਨੈਗੇਟਿਵ ਕੁਮੈਂਟਸ ਨੂੰ ਦੇਖਦਿਆਂ ਉਸ ਨੇ ਆਪਣੀਆਂ ਇਹ ਪੋਸਟਸ ਡਿਲੀਟ ਕਰ ਦਿੱਤੀਆਂ।


Tags: TV CelebrityKamya Panjabi Ekta Kapoor Instagram Lipstick Under My Burkhaਕਾਮਿਆ ਪੰਜਾਬੀਲਿਪਸਟਿਕ ਅੰਡਰ ਮਾਈ ਬੁਰਕਾ