FacebookTwitterg+Mail

ਆਪਣੀ ਇਸ ਖਾਸ ਦੋਸਤ ਨੂੰ ਯਾਦ ਕਰਦੇ ਹੋਏ ਕਾਮਿਆ ਪੰਜਾਬੀ ਨੇ ਲਿਖਿਆ ਇਹ ਭਾਵੁਕ ਸੰਦੇਸ਼

kamya punjabi
13 August, 2017 01:05:43 PM

ਮੁੰਬਈ— ਮਸ਼ਹੂਰ ਟੀ. ਵੀ. ਅਦਾਕਾਰਾ ਪ੍ਰਤਿਊਸ਼ਾ ਬੈਨਰਜ਼ੀ ਦਾ ਬੀਤੇ ਦਿਨ 10 ਅਗਸਤ ਨੂੰ ਜਨਮਦਿਨ ਸੀ। ਬੀਤੇ ਸਾਲ ਪ੍ਰਤਿਊਸ਼ਾ ਨੇ ਆਤਮਾ ਹੱਤਿਆ ਕਰ ਲਈ ਸੀ। ਇਸ ਨਾਲ ਨਾ ਸਿਰਫ ਉਨ੍ਹਾਂ ਦੇ ਫੈਨਜ਼ ਨੂੰ ਸਦਮਾ ਲੱਗਿਆ ਸੀ ਬਲਕਿ ਉਨ੍ਹਾਂ ਦੇ ਪਰਿਵਾਰ ਕਾਫੀ ਗਹਿਰੇ ਸਦਮੇ 'ਚ ਪਹੁੰਚ ਗਿਆ ਸੀ। ਉਨ੍ਹਾਂ ਦੀ ਦੋਸਤ ਅਤੇ ਟੀ. ਵੀ. ਅਦਾਕਾਰਾ ਕਾਮਿਆ ਪੰਜਾਬੀ ਵੀ ਪ੍ਰਤਿਊਸ਼ਾ ਦੇ ਜਾਣ ਤੋਂ ਬਾਅਦ ਕਾਫੀ ਦੁੱਖੀ ਸੀ। ਪ੍ਰਤਿਊਸ਼ਾ ਦੇ ਜਨਮਦਿਨ ਮੌਕੇ ਦੋ ਦਿਨ ਪਹਿਲਾਂ ਕਾਮਿਆ ਪੰਜਾਬੀ ਨੇ ਇਕ ਤਸਵੀਰ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸੀ ਜਿਸਦੇ ਕੈਪਸ਼ਨ 'ਚ ਲਿਖਿਆ ਹੈ, ''ਤੂੰ ਕਹਿੰਦੀ ਸੀ ਨਾ ਜਦੋਂ ਨਹੀਂ ਰਹਾਂਗੀ ਤਾਂ ਜ਼ਿਆਦਾ ਯਾਦ ਕਰੋਗੇ, ਕੁਝ ਲੋਕ ਹੋ ਕੇ ਵੀ ਅਹਿਸਾਸ ਨਹੀਂ ਕਰਵਾ ਪਾਉਂਦੇ ਹਨ ਪਰ ਤੇਰਾ ਇੱਥੇ ਨਾ ਹੋ ਕੇ ਵੀ ਮੇਰਾ ਸਾਥ ਹੈ। ਪਤਾ ਨਹੀਂ ਕੀ ਰਿਸ਼ਤਾ ਸੀ ਅਤੇ ਹੈ ਕਿ ਅਜੇ ਵੀ ਆਪਣੀ ਮੰਗੀ ਹੋਈ ਦੁਆ 'ਚ ਤੇਰੀ ਸਲਾਮਤੀ ਮੰਗਦੀ ਹਾਂ''।

Punjabi Bollywood Tadka

ਪ੍ਰਤਿਊਸ਼ਾ ਦੀ ਖੁਦਖੁਸ਼ੀ ਨਾਲ ਕਾਫੀ ਲੋਕਾਂ ਨੂੰ ਹੈਰਾਨੀ ਹੋਈ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਪਰਿਵਾਰ ਨਾਲ ਸੰਬੰਧ ਠੀਕ ਨਹੀਂ ਸੀ। ਪ੍ਰਤਊਸ਼ਾ ਨੇ 1 ਅਪ੍ਰੈਲ 2016 ਨੂੰ ਮੁੰਬਈ 'ਚ ਆਪਣੇ ਘਰ ਆਤਮਾ ਹੱਤਿਆ ਕਰ ਲਈ ਸੀ।


Tags: Tv Actress Kamya Punjabi Pratyusha Banerjee Message Instagram ਕਾਮਿਆ ਪੰਜਾਬੀ ਪ੍ਰਤਿਊਸ਼ਾ ਬੈਨਰਜ਼ੀ