FacebookTwitterg+Mail

'ਕਨਕ' ਭਾਬੋ ਨੂੰ ਪਤਿਆਉਣ 'ਚ ਲੱਗੀ

kanak
20 April, 2017 09:10:43 AM
ਜਲੰਧਰ— ਰਾਜਸਥਾਨ ਦੀ ਪਿੱਠ ਭੂਮੀ 'ਤੇ ਆਧਾਰਿਤ 'ਤੂੰ ਸੂਰਜ ਮੈਂ ਸਾਂਝ ਪਿਯਾ ਜੀ' ਦੀ ਕਹਾਣੀ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ। (ਦੀਆ ਔਰ ਬਾਤੀ) ਤੋਂ ਬਾਅਦ ਸ਼ੋਅ ਵਿਚ 20 ਸਾਲ ਦੇ ਗੈਪ ਵਿਚ ਕਈ ਬਦਲਾਅ ਆਏ। ਸੂਰਜ ਤੇ ਸੰਧਿਆ ਦੇ ਵੇਦ, ਅੰਸ਼ ਤੇ ਕਨਕ ਜਵਾਨ ਹੋਏ। ਕਨਕ ਦੇ ਕਿਰਦਾਰ 'ਚ ਰੀਆ ਸ਼ਰਮਾ ਭਾਬੋ ਦੀਆਂ ਨਜ਼ਰਾਂ 'ਚ ਆਪਣੇ ਲਈ ਪਿਆਰ ਦੀ ਝਲਕ ਪਾਉਣਾ ਚਾਹੁੰਦੀ ਹੈ। ਮੀਨਾਕਸ਼ੀ, ਵੇਦ ਤੇ ਅੰਸ਼ ਵੀ ਉਸ ਦੀ ਹਰ ਕਦਮ 'ਤੇ ਸਹਾਇਤਾ ਕਰਦੇ ਹਨ। ਸੂਰਜ ਵਾਂਗ ਉਹ ਵੀ ਜਲੇਬੀਆਂ ਬਣਾ ਕੇ ਭਾਬੋ ਨੂੰ ਖੁਸ਼ ਕਰਨਾ ਚਾਹੁੰਦੀ ਹੈ। ਬਾਬਾ ਸਾ ਦੇ ਕਿਰਦਾਰ ਵਿਚ ਅਸ਼ੋਕ ਲੋਖੰਡੇ ਆਪਣੇ ਕਿਰਦਾਰ ਨਾਲ ਮਨੋਰੰਜਨ ਕਰਦੇ ਸਾਰਿਆਂ ਨੂੰ ਪਸੰਦ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਵੇਦ ਦੇ ਕਿਰਦਾਰ 'ਚ ਮਯੰਕ ਅਰੋੜਾ ਨੇ ਕਿਹਾ ਕਿ ਸ਼ੋਅ ਦੇ ਹਰ ਕਿਰਦਾਰ ਦੀ ਆਪਣੇ ਰੋਲ ਪ੍ਰਤੀ ਜ਼ਿੰਮੇਵਾਰੀ ਹੁੰਦੀ ਹੈ। ਸੰਧਿਆ ਦਾ ਬੇਟਾ ਵੀ ਮਾਂ ਵਾਂਗ ਪੁਲਸ ਅਧਿਕਾਰੀ ਬਣਦਾ ਹੈ। ਕਬੀਰ ਕੁਮਾਰ (ਵੰਸ਼) ਦੇ ਕਿਰਦਾਰ 'ਚ ਨਟਖਟ ਸ਼ਰਾਰਤੀ ਹੈ, ਜੋ ਕਨਕ ਨੂੰ ਭਾਬੋ ਦੇ ਕਰੀਬ ਲਿਆਉਣ ਵਿਚ ਉਸ ਦੀ ਸਹਾਇਤਾ ਕਰਦਾ ਹੈ।

Tags: Tu Sooraj Main Saanjh PiyajiKanakDiya Aur Baati Humਤੂੰ ਸੂਰਜ ਮੈਂ ਸਾਂਝ ਪਿਯਾ ਜੀਕਨਕ