FacebookTwitterg+Mail

ਸ਼ਾਹਿਦ, ਸੈਫ ਬੇਹੱਦ ਖਾਸ : ਕੰਗਨਾ

kangana ranaut
17 February, 2017 09:41:30 AM
ਮੁੰਬਈ—ਅਦਾਕਾਰਾ ਕੰਗਨਾ ਰਾਣਾਵਤ ਦਾ ਕਹਿਣਾ ਹੈ ਕਿ 'ਰੰਗੂਨ' ਦੇ ਉਸਦੇ ਸਹਿ-ਕਲਾਕਾਰ ਸ਼ਾਹਿਦ ਕਪੂਰ ਅਤੇ ਸੈਫ ਅਲੀ ਖਾਨ ਬੇਹੱਦ ਸ਼ਾਨਦਾਰ ਅਦਾਕਾਰ ਹਨ ਅਤੇ ਉਹ ਖੁਦ ਨੂੰ ਖੁਸ਼ਕਿਸਮਤ ਮੰਨਦੀ ਹੈ ਕਿ ਉਨ੍ਹਾਂ ਨੂੰ ਇਕੱਠੇ ਕੰਮ ਕਰਨ ਦਾ ਮੌਕਾ ਮਿਲਿਆ। 'ਰੰਗੂਨ' ਵਿਚ ਤਿੰਨੇ ਕਲਾਕਾਰ ਪਹਿਲੀ ਵਾਰ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਦੂਜੇ ਵਿਸ਼ਵ ਯੁੱਧ ਦੌਰਾਨ ਇਕ ਪ੍ਰੇਮ ਕਹਾਣੀ 'ਤੇ ਆਧਾਰਤ ਹੈ।
ਕੰਗਨਾ ਨੇ ਕਿਹਾ ਕਿ ਉਹ ਸ਼ਾਨਦਾਰ ਅਦਾਕਾਰ ਹਨ। ਉਨ੍ਹਾਂ ਦਾ ਵਿਸ਼ਾਲ ਭਾਰਦਵਾਜ ਸਰ (ਨਿਰਦੇਸ਼ਕ) ਨਾਲ ਵੀ ਚੰਗਾ ਤਾਲਮੇਲ ਹੈ। ਹਮੇਸ਼ਾ ਉਨ੍ਹਾਂ ਨੂੰ ਆਪਣੀਆਂ ਫਿਲਮਾਂ ਵਿਚ ਸ਼ਾਹਿਦ ਤੇ ਸੈਫ ਵਧੀਆ ਕਿਰਦਾਰ ਨਿਭਾਉਣ ਲਈ ਦਿੱਤੇ ਹਨ। ਉਹ ਦੋਵੇਂ ਕਾਫੀ ਖਾਸ, ਕਾਫੀ ਸਹਿਜ ਅਤੇ ਸੁਭਾਵਿਕ ਹਨ।

Tags: Kangana RanautRangoonShahid KapoorSaif Ali Khanਕੰਗਨਾ ਰਾਣਾਵਤਰੰਗੂਨਸ਼ਾਹਿਦ ਕਪੂਰਸੈਫ ਅਲੀ ਖਾਨ