You are here : Home >> Entertainment >>

ਕੰਗਣਾ ਰਾਣੋਤ ਨੇ ਕਿਹਾ, 'ਸਾਰੇ ਸਾਬਕਾ ਪ੍ਰੇਮੀ ਫਿਰ ਤੋਂ ਮੇਰੇ ਕੋਲ ਆਉਣਾ ਚਾਹੁੰਦੇ ਹਨ ਵਾਪਸ'

2017-02-17 AM 11:32:03   

1 of 8 Next
Facebook Tags
ਮੁੰਬਈ—'ਵੈਲੇਨਟਾਈਨ ਡੇਅ' ਦੇ ਮੌਕੇ 'ਤੇ ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਅਦਾਕਾਰਾ ਕੰਗਣਾ ਰਾਣੌਤ ਨੇ ਆਪਣੀ ਨਿੱਜੀ ਜਿੰਦਗੀ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਸੂਤਰਾਂ ਅਨੁਸਾਰ ਇਕ ਗੱਲਬਾਤ ਦੌਰਾਨ ਕੰਗਣਾ ਨੇ ਦੱਸਿਆ ਕਿ ਮੇਰੇ ਸਾਰੇ ਸਾਬਕਾ ਪ੍ਰੇਮੀ ਹੁਣ ਫਿਰ ਤੋਂ ਮੇਰੇ ਕੋਲ ਵਾਪਸ ਆਉਣਾ ਚਾਹੁੰਦੇ ਹਨ। ਦੱਸਣਾ ਚਾਹੁੰਦੇ ਹਾਂ ਕਿ ਕੰਗਣਾ ਦਾ ਨਾਂ ਰਿਤਿਕ ਰੋਸ਼ਨ, ਆਦਿਤਿਆ ਪੰਚੋਲੀ, ਅਜੇ ਦੇਵਗਨ, ਆਧਿਅਨ ਸੁਮਨ ਵਰਗੇ ਅਭਿਨੇਤਾ ਨਾਲ ਜੁੜ ਚੁੱਕਿਆ ਹੈ।
ਕੰਗਣਾ ਨੇ ਦੱਸਿਆ, ''ਜਦੋ ਮੈਂ ਰਿਲੇਸ਼ਨਸ਼ਿਪ 'ਚ ਸੀ ਤਾਂ ਪੂਰੀ ਤਰ੍ਹਾਂ ਨਾਲ ਡੁੱਬੀ ਸੀ। ਜਦੋ ਇਹ ਰਿਸ਼ਤਾ ਖਤਮ ਹੋ ਜਾਂਦਾ ਹੈ ਤਾਂ ਪਿੱਛੇ ਮੁੜ ਕੇ ਨਹੀਂ ਦੇਖਦੀ। ਮੇਰਾ ਰਿਕਾਰਡ ਹੈ ਕਿ ਕਦੀ ਕਿਸੇ ਸਾਬਕਾ ਪ੍ਰੇਮੀ ਦੇ ਕੋਲ ਵਾਪਸ ਨਹੀਂ ਗਈ ਅਤੇ ਨਾ ਹੀ ਕਦੀ ਉਨ੍ਹਾਂ ਨੂੰ ਮਿਲੀ, ਪਰ ਖਾਸ ਗੱਲ ਇਹ ਹੈ ਕਿ ਉਹ ਸਾਰੇ ਸਾਬਕਾ ਪ੍ਰੇਮੀ ਮੇਰੇ ਕੋਲ ਫਿਰ ਤੋਂ ਵਾਪਸ ਆਉਣਾ ਚਾਹੁੰਦੇ ਹਨ।''
ਬ੍ਰੇਕਅੱਪ 'ਤੇ ਕੰਗਣਾ ਨੇ ਕਿਹਾ..
ਬ੍ਰੇਕਅੱਪ ਤੋਂ ਬਾਅਦ ਕਿਵੇਂ ਉਭਰਦੀ ਹੈ ਕੰਗਣਾ ਇਸ 'ਤੇ ਪੁੱਛੇ ਜਾਣ 'ਤੇ ਉਸ ਨੇ ਕਿਹਾ, ''ਕਿਸੇ ਵੀ ਰਿਸ਼ਤੇ ਤੋਂ ਉਭਰਨ 'ਚ ਮੈਨੂੰ 7 ਦਿਨ ਦਾ ਸਮਾਂ ਲੱਗਦਾ ਹੈ, ਭਾਵੇਂ ਹੀ ਰਿਲੇਸ਼ਨਸ਼ਿਪ 7 ਸਾਲ ਪੁਰਾਣੀ ਕਿਉਂ ਨਾ ਹੋਵੇ। ਮੇਰਾ ਭਰੋਸਾ ਹੈ ਕਿ ਇਸ ਨੂੰ ਛੱਡ ਕੇ ਸਾਡੀ ਜ਼ਿੰਦਗੀ 'ਚ ਹੋਰ ਵੀ ਬਹੁਤ ਕੁਝ ਹੈ। ਬ੍ਰੇਕਅੱਪ ਤੋਂ ਇੰਨੇ ਜਲਦੀ ਬਾਹਰ ਆ ਕੇ ਫਿਰ ਇਹ ਸੋਚਦੀ ਹਾਂ ਕਿ ਕਿ ਮੈਂ ਅਜਿਹੇ ਰਿਸ਼ਤੇ 'ਚ ਸੀ, ਰਿਸ਼ਤੇ 'ਚ ਰਹਿਣ ਲਈ ਮੈਂਂ ਬਹੁਤ ਕੁਝ ਕੀਤਾ ਸੀ।'' ਸਭ ਕੁਝ ਕੁਰਬਾਨ ਕੀਤਾ ਪਰ ਇਹ ਰਿਸ਼ਤਾ ਚਲ ਨਹੀਂ ਪਾਇਆ।''
ਇਕ ਇੰਟਰਵਿਊ 'ਚ ਕੰਗਣਾ ਨੇ ਕਿਹਾ ਇਹ ਵੀ ਦੱਸਿਆ ਕਿ ਉਹ ਜਲਦੀ ਵਿਆਹ ਕਰਵਾਉਣ ਜਾ ਰਹੀ ਹੈ।
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.