FacebookTwitterg+Mail

80 ਸਾਲਾਂ ਦੀ ਬਜ਼ੁਰਗ 'ਤੇਜੂ' ਦੇ ਕਿਰਦਾਰ 'ਚ ਨਜ਼ਰ ਆਵੇਗੀ ਇਹ ਅਭਿਨੇਤਰੀ, ਜੋ ਨਹੀਂ ਚਾਹੁੰਦੀ ਮਰਨਾ

kangana ranaut
21 May, 2017 02:22:31 PM

ਮੁੰਬਈ— ਚੁਣੌਤੀਪੂਰਨ ਕਿਰਦਾਰਾਂ ਨੂੰ ਬੇਖੂਬੀ ਨਿਭਾਉਣ ਲਈ ਮਸ਼ਹੂਰ ਅਭਿਨੇਤਰੀ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ 'ਤੇਜੂ' ਹੈ। ਇਸ ਫਿਲਮ 'ਚ ਕੰਗਨਾ 80 ਸਾਲਾਂ ਦੀ ਇੱਕ ਬਜ਼ੁਰਗ ਮਹਿਲਾ ਦਾ ਕਿਰਦਾਰ ਨਿਭਾਅ ਰਹੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਫਿਲਮ ਦਾ ਨਿਰਦੇਸ਼ਨ ਵੀ ਕੰਗਨਾ ਆਪ ਕਰੇਗੀ। ਇਸ ਸਾਲ ਦਸੰਬਰ 'ਚ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕੇ 'ਚ ਇਸ ਫਿਲਮ ਦੀ ਸ਼ੂਟਿੰਗ ਸ਼ੂਰੂ ਹੋ ਗਈ ਹੈ ਅਤੇ ਅਗਲੇ ਸਾਲ ਦੇ ਅੰਤ ਤੱਕ ਇਹ ਫਿਲਮ ਰਿਲੀਜ਼ ਹੋਵੇਗੀ।
ਕੰਗਨਾ ਨੇ ਆਪ ਇਸ ਦੀ ਘੋਸ਼ਣਾ ਕਰਦੇ ਹੋਏ ਦੱਸਿਆ ਹੈ ਕਿ ਇਸ ਫਿਲਮ 'ਚ ਉਹ ਬਤੌਰ ਨਿਰਦੇਸ਼ਕ ਇੰਡਸਟਰੀ 'ਚ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਅਤੇ ਇਸ ਲਈ ਉਨ੍ਹਾਂ ਨੇ ਇਸ ਚੁਨੌਤੀਪੂਰਣ ਕਿਰਦਾਰ ਨੂੰ ਚੁਣਿਆ ਹੈ। ਇਹ ਇੱਕ ਅਜਿਹੀ ਔਰਤ ਦੀ ਕਹਾਣੀ ਹੈ, ਜੋ ਬਹੁਤ ਗਰਮਜੋਸ਼ੀ, ਉਤਸ਼ਾਹ ਨਾਲ ਭਰਪੂਰ ਅਤੇ ਜ਼ਿੰਦਗੀ ਨੂੰ ਖੁੱਲ ਕੇ ਜਿਉਣ ਵਾਲੀ ਔਰਤ ਹੈ। ਮੌਤ ਦੀ ਦਹਿਲੀਜ਼ 'ਤੇ ਖੜ੍ਹੇ ਹੋਣ ਦੇ ਬਾਵਜੂਦ ਵੀ ਉਹ ਅਜੇ ਵੀ ਦੁਨੀਆ ਨੂੰ ਛੱਡਣ ਲਈ ਤਿਆਰ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫਿਲਮ ਜ਼ਿੰਦਗੀ ਦੇ ਕਈ ਪਹਿਲੂਆਂ ਨੂੰ ਟੱਚ ਕਰੇਗੀ ਪਰ ਡਾਰਕ, ਡਿਪਰੈਸਿੰਗ ਅਤੇ ਬੋਰਿੰਗ ਅੰਦਾਜ਼ 'ਚ ਨਹੀਂ ਸਗੋਂ ਬੇਹੱਦ ਖੁਸ਼ਨੁਮਾ ਅੰਦਾਜ਼ 'ਚ ਕਹਾਣੀ ਨੂੰ ਪਰਦੇ ਤੇ ਪੇਸ਼ ਕੀਤਾ ਜਾਵੇਗਾ।


Tags: Kangana RanautTejuHimachal Pradeshਕੰਗਨਾ ਰਣੌਤ ਤੇਜੂਹਿਮਾਚਲ ਪ੍ਰਦੇਸ਼