FacebookTwitterg+Mail

OMG ਰਿਤਿਕ ਨੂੰ ਛੱਡ ਕੈਟਰੀਨਾ ਦੇ ਸਾਬਕਾ ਪ੍ਰੇਮੀ ਨੂੰ ਕੰਗਨਾ ਨੇ ਦਿੱਤਾ ਸੀ ਸਰੀਰਕ ਸੰਬੰਧ ਬਣਾਉਣ ਦਾ ਆਫਰ

kangana ranaut
06 October, 2017 01:20:11 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਰਿਤਿਕ ਰੋਸ਼ਨ ਦੇ ਵਿਵਾਦ 'ਚ ਨਵਾਂ ਮੋੜ ਆ ਗਿਆ ਹੈ। ਰਿਤਿਕ ਨੇ ਉਨ੍ਹਾਂ ਦੇ ਜੋ ਈ-ਮੇਲਸ ਰਿਵੀਲ ਕੀਤੇ ਹਨ, ਕਥਿਤ ਤੌਰ 'ਤੇ ਉਨ੍ਹਾਂ 'ਚੋਂ ਇਕ ਕੰਗਣਾ ਨੇ ਇਹ ਗੱਲ ਸਵੀਕਾਰੀ ਹੈ ਕਿ ਉਨ੍ਹਾਂ ਨੇ ਰਣਬੀਰ ਕਪੂਰ ਨੂੰ ਸਰੀਰਕ ਸੰਬੰਧ ਬਣਾਉਣ ਲਈ ਕਿਹਾ ਸੀ ਪਰ ਰਣਬੀਰ ਉਨ੍ਹਾਂ ਨਾਲ ਫੁੱਲਟਾਈਮ ਰਿਲੇਸ਼ਨਸ਼ਿਪ ਚਾਹੁੰਦੇ ਸਨ। ਕੰਗਨਾ ਨੇ ਇਨ੍ਹਾਂ ਈ-ਮੇਲਸ 'ਚ ਲੜੀਵਾਰ ਤਰੀਕੇ ਨਾਲ ਦੱਸਿਆ ਹੈ ਕਿ ਕਿਵੇਂ ਰਣਬੀਰ ਕਪੂਰ ਨੇ ਉਨ੍ਹਾਂ ਨੂੰ ਅਟੈਂਸ਼ਨ ਦੇਣੀ ਸ਼ੁਰੂ ਕੀਤੀ। ਕੰਗਨਾ ਦੇ ਸੋ-ਕਾਲਡ ਇ-ਮੇਲਸ ਦੀ ਮੰੰਨੀਏ ਤਾਂ 'ਕੁਈਨ' (2014) ਦੀ ਸਕਸੈੱਸ ਤੋਂ ਪਹਿਲਾਂ ਰਣਬੀਰ ਨੇ ਕਦੀ ਉਨ੍ਹਾਂ ਨੂੰ ਕੋਈ ਅਟੈਂਸ਼ਨ ਨਹੀਂ ਦਿੱਤੀ।
ਰਣਬੀਰ ਨੇ ਕੀਤੀ ਸੀ ਪਹਿਲ
ਕੰਗਨਾ ਨੇ ਈ-ਮੇਲਸ 'ਚ ਲਿਖਿਆ ਹੈ, ''ਜਦੋਂ ਮੈਂ ਗਵਾਲੀਅਰ 'ਚ 'ਰਿਵਾਲਵਰ ਰਾਣੀ' ਦੀ ਸ਼ੂਟਿੰਗ ਕਰ ਰਹੀ ਸੀ, ਉਸ ਸਮੇਂ ਰਣਬੀਰ ਨੇ ਮੈਨੂੰ ਸਿੱਧੇ ਅਪ੍ਰੋਚ ਕੀਤਾ ਅਤੇ ਇਸ ਦੇ ਜਵਾਬ 'ਚ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਕਿਸੇ ਹੋਰ ਨਾਲ ਰਿਲੇਸ਼ਨਸ਼ਿਪ 'ਚ ਹਾਂ ਅਤੇ ਜਦੋਂ ਤੋਂ ਤੁਸੀਂ ਮੇਰੇ ਜਨਮਦਿਨ ਪਾਰਟੀ 'ਚ ਸ਼ਾਮਲ ਹੋਏ ਹੋ, ਉਸੇ ਸਮੇਂ ਤੋਂ ਸਾਡੇ ਦੋਹਾਂ ਵਿਚਕਾਰ ਟੈਂਸ਼ਨ ਚੱਲ ਰਹੀ ਹੈ। ਮੈਂ ਪੂਰੇ ਸਮੇਂ ਕੁਝ ਕੁਝ ਸੋਚਦੀ ਰਹਿੰਦੀ ਹਾਂ। ਮੈਂ ਤੁਹਾਡੇ ਨਾਂ ਨਹੀਂ ਲਿਆ ਸੀ ਪਰ ਸੋਚਿਆ ਸੀ ਕਿ ਜੇਕਰ ਮੈਂ ਇਸ ਬਾਰੇ 'ਚ ਉਸ ਨੂੰ ਦੱਸਾਂਗੇ ਤਾਂ ਉਹ ਬਿਹਤਰ ਤਰੀਕੇ ਨਾਲ ਸਮਝੇਗਾ।''
ਜ਼ਿਕਰਯੋਗ ਹੈ ਕਿ ਅਸਲ 'ਚ ਕੰਗਨਾ ਦੇ ਈ-ਮੇਲਸ 'ਚ ਇਹ ਖੁਲਾਸਾ ਵੀ ਹੋਇਆ ਹੈ ਕਿ ਜਦੋਂ ਉਹ ਨਿਊਯਾਰਕ 'ਚ ਸੀ ਤਾਂ ਰਣਬੀਰ ਨਾਲ ਉਨ੍ਹਾਂ ਨਾਲ ਮੈਸੇਜਿਸ ਰਾਹੀਂ ਗੱਲ ਹੋਈ ਸੀ। ਰਣਬੀਰ ਨੇ ਪੁੱਛਿਆ ਸੀ— ਨਿਊਯਾਰਕ 'ਚ ਕੀ ਚੱਲ ਰਿਹਾ ਹੈ? ਕੰਗਨਾ— ਮੈਂ ਉਨ੍ਹਾਂ ਨੂੰ ਕਿਹਾ ਕਿ ਕੀ ਤੁਸੀਂ ਮੇਰੇ ਨਾਲ ਸਰੀਰਕ ਸੰਬੰਧ ਬਣਾਉਣ 'ਚ ਦਿਲਚਸਪੀ ਲੈਂਦੇ ਹੋ। ਉਨ੍ਹਾਂ ਨੇ ਥੋੜ੍ਹਾ ਜਿਹਾ ਸਮਾਂ ਲਿਆ ਅਤੇ ਬੋਲੇ ਕੀ ਕਿਉਂ ਨਹੀਂ ਆਪਾ ਦੋਵੇਂ ਰੈਗੁਲਰ ਰਿਲੇਸ਼ਨਸ਼ਿੱਪ 'ਚ ਆ ਜਾਂਦੇ। ਉਸ ਸਮੇਂ ਮੈਂ ਕਿਹਾ ਕਿ ਮੈਂ ਕਿਸੇ ਹੋਰ ਨਾਲ ਪਿਆਰ ਕਰਦੀ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇਹ ਉਸ ਲਈ ਚੰਗਾ ਨਹੀਂ ਹੋਵੇਗਾ।''


Tags: Kangana ranautHrithik RoshanRanbir kapoorPhysical relationshipBollywood celebrityਕੰਗਨਾ ਰਣੌਤਰਣਬੀਰ ਕਪੂਰ