FacebookTwitterg+Mail

ਕੀ ਫਿਲਮਾਂ ਛੱਡ ਸਿਆਸਤ 'ਚ ਹੱਥ ਅਜ਼ਮਾਵੇਗੀ ਕੰਗਨਾ ਰਣੌਤ, ਖ਼ਬਰ ਰਾਹੀਂ ਜਾਣੋ ਸੱਚਾਈ

kangana ranaut
21 February, 2018 11:03:17 AM

ਮੁੰਬਈ(ਬਿਊਰੋ)—ਕੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸਿਆਸਤ 'ਚ ਸ਼ਾਮਲ ਹੋਣ ਜਾ ਰਹੀ ਹੈ? ਸੂਤਰਾਂ ਦੇ ਹਵਾਲੇ ਤੋਂ ਇਸ ਤਰ੍ਹਾਂ ਦੀ ਇਕ ਖਬਰ ਸਾਹਮਣੇ ਆਈ ਹੈ, ਜਿਸ 'ਚ ਲਿਖਿਆ ਗਿਆ ਹੈ ਕਿ ਕੰਗਨਾ ਸਿਆਸਤ 'ਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੀ ਹੈ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਈ ਵਾਰ ਮਿਲ ਚੁੱਕੀ ਹੈ। ਕੰਗਨਾ ਦੀ ਸਮਝਦਾਰੀ ਤੇ ਅਭਿਨੈ ਨਾਲ ਮੋਦੀ ਪ੍ਰਭਾਵਿਤ ਵੀ ਹਨ। ਕੁਝ ਰਿਪੋਰਟਸ 'ਚ ਇਹ ਵੀ ਕਿਹਾ ਗਿਆ ਹੈ ਕਿ ਕੰਗਨਾ ਹਿਮਾਚਲ ਪ੍ਰਦੇਸ਼ ਤੋਂ ਸਿਆਸਤ 'ਚ ਪ੍ਰਵੇਸ਼ ਕਰੇਗੀ।

Punjabi Bollywood Tadka

ਹਿਮਾਚਲ ਕੰਗਨਾ ਦਾ ਹੋਮ ਸਟੇਟ ਵੀ ਹੈ। ਹੁਣ ਇਸ ਦੀ ਦੂਜੀ ਸੱਚਾਈ ਸਾਹਮਣੇ ਆ ਗਈ ਹੈ। ਇਸ ਸਿਲਸਿਲੇ 'ਚ ਕੰਗਨਾ ਦੀ ਟੀਮ ਨੇ ਅਜਿਹੀ ਖਬਰਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਕੰਗਨਾ ਦੇ ਪੀ. ਆਰ. ਮੈਨੇਜਰ ਨੇ ਦੱਸਿਆ, ''ਅਜਿਹੀਆਂ ਖਬਰਾਂ ਅਫਵਾਹ ਹਨ। ਕੰਗਨਾ ਫਿਲਹਾਲ ਫਿਲਮਾਂ 'ਚ ਰੁੱਝੀ ਹੋਈ ਹੈ ਤੇ ਉਨ੍ਹਾਂ ਦਾ ਪੂਰਾ ਧਿਆਨ 'ਮਣੀਕਰਣਿਕਾ' 'ਤੇ ਹੈ।''

Punjabi Bollywood Tadka

ਜ਼ਿਕਰਯੋਗ ਹੈ ਕਿ ਕੰਗਨਾ ਨੇ ਸਵੱਛਤਾ ਅਭਿਆਨ ਲਈ ਇਕ ਵੀਡੀਓ 'ਚ ਕੰਮ ਕੀਤਾ ਸੀ। ਦੋ ਸਾਲ ਪਹਿਲਾਂ ਮਾਤਾ ਲਕਸ਼ਮੀ ਬਣ ਕੇ ਜਾਗਰੁਕਤਾ ਵਾਲੇ ਵੀਡੀਓ 'ਚ ਕੰਗਨਾ ਲੋਕਾਂ ਨੂੰ ਸਾਫ-ਸਫਾਈ ਲਈ ਜਾਗਰੁਕ ਕਰਦੀ ਨਜ਼ਰ ਆਈ ਸੀ। ਇਸ ਵੀਡੀਓ ਦੇ ਸਿਲਸਿਲੇ 'ਚ ਉਹ ਪਹਿਲੀ ਵਾਰ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਸੀ।

Punjabi Bollywood Tadka

ਕੰਗਨਾ ਅੱਜਕਲ 'ਮਣੀਕਰਣਿਕਾ' ' ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੇ ਰੋਲ 'ਚ ਰੁੱਝੀ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਫਿਲਮ ਦੀ ਸ਼ੂਟਿੰਗ ਜਾਰੀ ਹੈ। ਹਾਲ ਹੀ 'ਚ ਬੀਕਾਨੇਰ ਦੀ ਮਹਾਰਾਣੀ ਪਦਮਾ ਕੁਮਾਰੀ ਨੇ 'ਮਣੀਕਰਣਿਕਾ' ਦੇ ਸੈੱਟ 'ਤੇ ਕੰਗਨਾ ਨਾਲ ਮੁਲਾਕਾਤ ਵੀ ਕੀਤੀ। ਦੱਸਣਯੋਗ ਹੈ ਕਿ ਮਹਾਰਾਣੀ 'ਪਦਮਾ ਕੁਮਾਰੀ' ਕੰਗਨਾ ਦੀ ਫਿਲਮ ਕੁਈਨ ਦੀ ਜ਼ਬਰਦਸਤ ਪ੍ਰਸ਼ੰਸਕ ਹੈ।

Punjabi Bollywood Tadka


Tags: Kangana RanautManikarnikaNarendra ModiPolitics Bikaner Padma KumariQueenਕੰਗਨਾ ਰਣੌਤਨਰਿੰਦਰ ਮੋਦੀ

Edited By

Chanda Verma

Chanda Verma is News Editor at Jagbani.