FacebookTwitterg+Mail

ਜਦੋਂ ਕੰਗਣਾ ਦੀਆਂ ਸਾਰੀਆਂ ਕੋਸ਼ਿਸ਼ਾਂ ਹੋਈਆਂ ਫੇਲ, ਗੁੱਸੇ 'ਚ ਭੈਣ ਨੂੰ ਸੁਣਾਈਆਂ ਖਰ੍ਹੀਆਂ ਖੋਟੀਆਂ

kangana ranaut angry with rangoli
27 September, 2016 02:57:43 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਕੰਗਣਾ ਰਨੌਤ ਦੇ ਮੂਡ ਬਾਰੇ ਤਾਂ ਅਸੀਂ ਸਾਰੇ ਜਾਣਦੇ ਹਾਂ। ਤੁਸੀਂ ਇਸ ਦਾ ਅਨੁਮਾਨ ਇਸ ਗੱਲ ਤੋਂ ਵੀ ਲਾ ਸਕਦੇ ਹੋ ਕਿ ਜਦੋਂ ਉਹ ਗੁੱਸੇ 'ਚ ਆਉਂਦੀ ਹੈ ਤਾਂ ਆਪਣੀ ਭੈਣ ਨੂੰ ਵੀ ਖਰ੍ਹੀਆਂ-ਖੋਟੀਆਂ ਸੁਣਾਉਣ ਤੋਂ ਪਿੱਛੇ ਨਹੀਂ ਹੱਟਦੀ। ਇਕ ਖਬਰ ਮੁਤਾਬਕ ਹੁਣੇ ਜਿਹੇ 'ਚ ਇਕ ਵਿਗਿਆਪਨ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੇ ਰੰਗੋਲੀ ਨੂੰ ਕਾਫੀ ਗੱਲਾਂ ਸੁਣਾ ਦਿੱਤੀਆਂ। ਰੰਗੋਲੀ ਕੰਗਣਾ ਦੀ ਮੈਨੇਜਰ ਹੈ। ਅਸਲ 'ਚ ਕੰਗਣਾ ਦੀ ਸਿਹਤ ਉਸ ਦਿਨ ਠੀਕ ਨਹੀਂ ਸੀ। ਉਹ ਉਸ ਦਿਨ ਕੰਮ ਨਹੀਂ ਕਰਨਾ ਚਾਹੁੰਦੀ ਸੀ ਪਰ ਉਸ ਦਿਨ ਰੰਗੋਲੀ ਨੇ ਉਨ੍ਹਾਂ ਦਾ ਐਡ ਸ਼ੂਟ ਰੱਦ ਨਹੀਂ ਕੀਤਾ। ਇਹੀ ਵਜ੍ਹਾ ਹੈ ਕਿ ਨਾ ਚਾਹੁੰਦੇ ਹੋਏ ਵੀ ਕੰਗਣਾ ਨੂੰ ਉਸ ਦਿਨ ਸ਼ੂਟਿੰਗ ਲਈ ਜਾਣਾ ਪਿਆ। ਉਸ ਦਿਨ ਕੰਗਣਾ ਬੀਮਾਰ ਸੀ। ਇਸ ਲਈ ਕਈ ਰਿਟੇਕਸ ਤੋਂ ਬਾਅਦ ਵੀ ਸ਼ਾਟ ਸਹੀਂ ਨਹੀਂ ਆ ਰਹੇ ਸਨ, ਜਿਸ ਨਾਲ ਨਿਰਮਾਤਾ ਨਾ-ਖੁਸ਼ ਹੋ ਗਏ ਅਤੇ ਕਾਫੀ ਕੋਸ਼ਿਸਾਂ ਤੋਂ ਬਾਅਦ ਵੀ ਕੰਗਣਾ ਆਪਣਾ ਵਧੀਆ ਸ਼ਾਟ ਨਾ ਦੇ ਸਕੀ ਤਾਂ ਉਨ੍ਹਾਂ ਨੇ ਆਪਣੀ ਭੈਣ ਨੂੰ ਚੰਗੀਆਂ ਖਰ੍ਹੀਆਂ ਖੋਟੀਆਂ ਸੁਣਾ ਦਿੱਤੀਆਂ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ। ਇਸ ਤੋਂ ਪਹਿਲਾਂ ਵੀ ਰੰਗੋਲੀ ਆਪਣੀ ਭੈਣ ਕੰਗਣਾ ਦੇ ਗੁੱਸੇ ਦੀ ਸ਼ਿਕਾਰ ਹੋ ਚੁੱਕੀ ਹੈ।
ਫਿਲਮ 'ਤਨੂੰ ਵੈਡਸ ਮਨੂੰ ਰਿਟਰਨਸ' ਦੀ ਸ਼ੂਟਿੰਗ ਦੌਰਾਨ ਕਿਸੇ ਇਵੈਂਟ ਨੂੰ ਲੈ ਕੇ ਉਨ੍ਹਾਂ ਨੇ ਆਪਣੀ ਭੈਣ ਨੂੰ ਕਾਫੀ ਗੱਲਾਂ ਸੁਣਾ ਦਿੱਤੀਆਂ ਸਨ। ਜਦੋਂ ਕੰਗਨਾ ਗੁੱਸੇ 'ਚ ਹੁੰਦੀ ਹੈ ਤਾਂ ਰੰਗੋਲੀ ਉਸ ਸਮੇਂ ਕੁਝ ਵੀ ਨਹੀਂ ਕਹਿੰਦੀ, ਕਿਉਂਕਿ ਉਹ ਜਾਣਦੀ ਹੈ ਕਿ ਉਸ ਦੀ ਭੈਣ ਦਾ ਗੁੱਸਾ ਕਿਸ ਤਰ੍ਹਾਂ ਦਾ ਹੈ। ਕੰਗਨਾ ਜਿੰਨੀ ਜਲਦੀ ਗੁੱਸੇ 'ਚ ਆਉਂਦੀ ਹੈ ਉਨੀ ਹੀ ਜਲਦੀ ਸਾਂਤ ਵੀ ਹੋ ਜਾਂਦੀ ਹੈ।

Tags: ਕੰਗਣਾ ਰਨੌਤਗੁੱਸੇਰੰਗੋਲੀkangana ranautangryrangoli