ਮੁੰਬਈ— ਕੰਗਨਾ ਰਣੌਤ ਹਿੰਦੀ ਸਿਨੇਮਾ 'ਚ ਆਪਣੀ ਬਿਹਤਰੀਨ ਅਦਾਕਾਰੀ ਲਈ ਜਾਣੀ ਜਾਂਦੀ ਹੈ। ਫਿਲਹਾਲ ਕੰਗਨਾ ਆਪਣੀ ਅਗਾਮੀ ਫਿਲਮ 'ਰੰਗੂਨ' ਦੇ ਪ੍ਰਚਾਰ ਨੂੰ ਲੈ ਕੇ ਕਾਫੀ ਰੁੱਝੀ ਹੋਈ ਹੈ। ਇਸੇ ਦੌਰਾਨ ਉਹ ਇਸ ਖਾਸ ਪਹਿਰਾਵੇ ਤੇ ਅੰਦਾਜ਼ 'ਚ ਦੇਖੀ ਗਈ। ਅਸਲ 'ਚ ਕੰਗਨਾ ਫਿਲਮ ਦੇ ਪ੍ਰਚਾਰ ਲਈ ਅਗਲੇ ਇਕ ਮਹੀਨੇ ਤਕ ਪੁਰਾਣੀਆਂ ਕਾਰਾਂ 'ਚ ਹੀ ਸਫਰ ਕਰੇਗੀ, ਇਸ ਲਈ ਕੰਗਨਾ ਨੇ ਇਹ ਲੁੱਕ ਵੀ ਅਪਣਾ ਲਿਆ ਹੈ।
ਕੰਗਨਾ ਦਾ ਵਿੰਟੇਜ ਲੁੱਕ ਬੇਹੱਦ ਦੀ ਸ਼ਾਨਦਾਰ ਲੱਗ ਰਿਹਾ ਹੈ। ਪ੍ਰਚਾਰ ਦੌਰਾਨ ਕੰਗਨਾ ਨੇ ਹੰਟਰ ਦੀ ਵੀ ਵਰਤੋਂ ਕੀਤੀ। ਉਸ ਨੇ ਬਾਕੀਆਂ ਨੂੰ ਵੀ ਹੰਟਰ ਨਾਲ ਮਾਰਿਆ ਤੇ ਖੁਦ ਨੂੰ ਵੀ ਇਸ ਹੰਟਰ ਨਾਲ ਮਾਰਿਆ। ਦੱਸਣਯੋਗ ਹੈ ਕਿ 'ਰੰਗੂਨ' 'ਚ ਕੰਗਨਾ ਨਾਲ ਸ਼ਾਹਿਦ ਕਪੂਰ ਤੇ ਸੈਫ ਅਲੀ ਖਾਨ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਵਿਸ਼ਾਲ ਭਾਰਦਵਾਜ ਨੇ ਕੀਤਾ ਹੈ। 'ਰੰਗੂਨ' 24 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।