FacebookTwitterg+Mail

ਸੈਫ ਦੇ ਖੁੱਲ੍ਹੇ ਖਤ ਦੇ ਜਵਾਬ 'ਤੇ ਕੰਗਨਾ ਨੇ ਸੁਣਾਈਆਂ ਖਰੀਆਂ ਖੋਟੀਆਂ

kangana ranaut if saif ali khan is right i would be a farmer
23 July, 2017 01:24:50 PM

ਮੁੰਬਈ— ਬਾਲੀਵੁੱਡ ਅਦਾਕਾਰਾ ਕੰਗਨਾ ਰਾਣੌਤ ਨੇ 'ਆਈਫਾ ਸਮਾਰੋਹ' ਵਿਚ ਕਰਨ ਜੌਹਰ, ਸੈਫ ਅਲੀ ਖਾਨ ਅਤੇ ਵਰੁਣ ਧਵਨ ਦੇ ਉਸ 'ਤੇ ਨਿਸ਼ਾਨਾ ਵਿੰਨ੍ਹਣ ਤੋਂ ਬਾਅਦ ਭਾਈ-ਭਤੀਜਾਵਾਦ ਨੂੰ ਲੈ ਕੇ ਨਵੇਂ ਸਿਰੇ ਤੋਂ ਛਿੜੀ ਬਹਿਸ ਨੂੰ ਲੈ ਕੇ ਆਪਣੀ ਚੁੱਪ ਤੋੜਦੇ ਹੋਏ ਕਿਹਾ ਕਿ ਜੇ ਪਰਿਵਾਰ ਦੇ ਜੀਨ ਹੀ ਸਭ ਕੁਝ ਤੈਅ ਕਰਦੇ ਤਾਂ ਉਹ ਇਕ ਕਿਸਾਨ ਹੁੰਦੀ।
ਪਿਛਲੇ ਹਫਤੇ ਨਿਊਯਾਰਕ ਵਿਚ ਆਯੋਜਿਤ ਕੌਮਾਂਤਰੀ ਭਾਰਤੀ ਫਿਲਮ ਅਕਾਦਮੀ ਪੁਰਸਕਾਰ (ਆਈਫਾ) ਸਮਾਰੋਹ ਵਿਚ ਤਿੰਨਾਂ ਨੇ 'ਨੈਪੋਟਿਜ਼ਮ ਰਾਕਸ : ਭਾਈ-ਭਤੀਜਾਵਾਦ ਜ਼ਿੰਦਾਬਾਦ' ਦੇ ਨਾਅਰੇ ਲਾਏ ਸਨ ਅਤੇ ਜੌਹਰ ਨੇ ਕੰਗਨਾ ਨੂੰ ਲੈ ਕੇ ਕਿਹਾ ਸੀ ਕਿ ਕੰਗਨਾ ਕੁਝ ਨਾ ਬੋਲੇ ਤਾਂ ਚੰਗਾ ਹੈ। ਉਹ ਬਹੁਤ ਬੋਲਦੀ ਹੈ। ਜ਼ਿਕਰਯੋਗ ਹੈ ਕਿ ਜੌਹਰ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' ਵਿਚ ਕੰਗਨਾ ਨੇ ਉਨ੍ਹਾਂ ਨੂੰ ਭਾਈ-ਭਤੀਜਾਵਾਦ ਦੀ ਘੋੜ ਦੌੜ ਕਿਹਾ ਸੀ। ਆਈਫਾ ਤੋਂ ਬਾਅਦ ਸ਼ੁਰੂ ਹੋਏ ਵਿਵਾਦ ਅਤੇ ਸੋਸ਼ਲ ਮੀਡੀਆ ਵਿਚ ਲੋਕਾਂ ਦੇ ਨਿਸ਼ਾਨੇ 'ਤੇ ਆਉਣ ਤੋਂ ਬਾਅਦ ਜੌਹਰ ਅਤੇ ਵੁਰਣ ਨੇ ਮੁਆਫੀ ਮੰਗ ਲਈ। 
ਸੈਫ ਨੇ ਇਕ ਖੁੱਲ੍ਹਾ ਖਤ ਲਿਖ ਕੇ ਕਿਹਾ ਕਿ ਉਨ੍ਹਾਂ ਨੇ ਕੰਗਨਾ ਤੋਂ ਮੁਆਫੀ ਮੰਗ ਲਈ ਹੈ। ਕੰਗਨਾ ਨੇ ਉਨ੍ਹਾਂ ਦੇ ਖਤ ਦਾ ਜਵਾਬ ਉਸੇ ਤਰ੍ਹਾਂ ਖੁੱਲ੍ਹੇ ਖਤ ਵਿਚ ਦਿੰਦੇ ਹੋਏ ਕਿਹਾ ਕਿ ਭਾਈ-ਭਤੀਜਾਵਾਦ ਨੂੰ ਲੈ ਕੇ ਵਿਵਾਦ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਉਤੇਜਿਤ ਕਰਨ ਵਾਲਾ ਹੈ ਪਰ ਠੀਕ ਹੈ। ਉਸ ਨੇ 'ਰੰਗੂਨ' ਫਿਲਮ ਦੇ ਆਪਣੇ ਸਹਿ-ਕਲਾਕਾਰ ਦੇ ਖਤ ਦੇ ਇਕ ਹਿੱਸੇ, ਜਿਥੇ ਸੈਫ ਨੇ ਭਾਈ-ਭਤੀਜਾਵਾਦ ਨੂੰ ਜਾਂਚੇ-ਪਰਖੇ ਜੀਨ 'ਫਿਲਮੀ ਹਸਤੀਆਂ ਦੇ ਬੱਚਿਆਂ' ਵਿਚ ਨਿਵੇਸ਼ ਦੱਸਿਆ ਸੀ, ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦਾ ਇਕ ਚੰਗਾ ਖਾਸਾ ਹਿੱਸਾ ਜੈਨੇਟਿਕਸ ਦੇ ਅਧਿਐਨ ਵਿਚ ਬਿਤਾਇਆ ਹੈ ਪਰ ਮੈਨੂੰ ਸਮਝ ਨਹੀਂ ਆਉਂਦਾ ਕਿ ਤੁਸੀਂ ਜੱਦੀ ਰੂਪ ਨਾਲ ਸੰਬੰਧਿਤ ਰੇਸ ਦੇ ਘੋੜਿਆਂ ਨਾਲ ਕਲਾਕਾਰਾਂ ਦੀ ਤੁਲਨਾ ਕਿਵੇਂ ਕਰ ਸਕਦੇ ਹੋ। 'ਕੁਈਨ' ਫਿਲਮ ਦੀ ਅਦਾਕਾਰਾ ਨੇ ਕਿਹਾ ਕਿ ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਕਲਾਕਾਰਾਂ ਦਾ ਹੁਨਰ, ਸਖਤ ਮਿਹਨਤ, ਤਜਰਬਾ, ਇਕਾਗਰਤਾ ਦੀ ਮਿਆਦ, ਉਤਸ਼ਾਹ, ਤੱਤਪਰਤਾ, ਅਨੁਸ਼ਾਸਨ ਅਤੇ ਪ੍ਰੇਮ ਪਰਿਵਾਰ ਦੇ ਜੀਨ ਤੋਂ ਵਿਰਾਸਤ ਵਿਚ ਮਿਲ ਸਕਦੇ ਹਨ? ਜੇ ਤੁਹਾਡਾ ਇਹ ਤਰਕ ਸਹੀ ਹੈ ਤਾਂ ਮੈਂ ਆਪਣੇ ਘਰ ਇਕ ਕਿਸਾਨ ਦੇ ਰੂਪ ਵਿਚ ਕੰਮ ਕਰ ਰਹੀ ਹੁੰਦੀ।


Tags: Bollywood CelebrityKangana Ranaut Saif Ali KhanKaran Joharਕੰਗਨਾ ਰਾਣੌਤਸੈਫ ਅਲੀ ਖਾਨਵਰੁਣ ਧਵਨ ਕਰਨ ਜੌਹਰ