ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦਾ ਕਹਿਣਾ ਹੈ ਕਿ ਉਹ ਦੋ ਸਾਲ ਬਾਅਦ ਵਿਆਹ ਕਰਕੇ ਸੈਟਲ ਹੋ ਜਾਣਾ ਚਾਹੁੰਦੀ ਹੈ। ਹਾਲਾਂਕਿ ਉਸ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਨਾਲ ਵਿਆਹ ਕਰਨ ਦੀ ਸੋਚ ਰਹੀ ਹੈ। ਕੰਗਨਾ ਨੇ ਇਕ ਟੀ. ਵੀ. ਇੰਟਰਵਿਊ 'ਚ ਵਿਆਹ ਦਾ ਸਵਾਲ ਪੁੱਛੇ ਜਾਣ 'ਤੇ ਕਿਹਾ ਕਿ 2 ਸਾਲ ਬਾਅਦ ਉਹ ਵਿਆਹ ਕਰ ਲਵੇਗੀ ਪਰ ਉਸ ਨੇ ਇਸ ਗੱਲ ਨੂੰ ਦੱਸਣ ਤੋਂ ਸਾਫ ਇਨਕਾਰ ਕਰ ਦਿੱਤਾ ਕਿ ਉਹ ਵਿਆਹ ਕਿਸ ਨਾਲ ਕਰੇਗੀ।
ਕੰਗਨਾ ਨੇ ਕਿਹਾ, 'ਵਿਆਹ ਤਾਂ ਮੈਂ ਕਰਵਾਉਣਾ ਹੀ ਹੈ। ਅੱਜ ਨਹੀਂ ਤਾਂ ਕੱਲ... ਅਜੇ ਮੈਂ 28 ਸਾਲ ਦੀ ਹਾਂ। 30 ਸਾਲ ਦੀ ਹੋਣ ਤੋਂ ਪਹਿਲਾਂ ਹਰ ਹਾਲ ਵਿਚ ਵਿਆਹ ਕਰ ਲਵਾਂਗੀ। ਭਾਵ 2017 ਤਕ ਮੈਂ ਜ਼ਰੂਰ ਵਿਆਹ ਕਰਵਾ ਲਵਾਂਗੀ।' ਅਜਿਹੀਆਂ ਖਬਰਾਂ ਵੀ ਸਨ ਕਿ ਕੰਗਨਾ ਤੇ ਰਿਤਿਕ ਦਾ ਇਨ੍ਹੀਂ ਦਿਨੀਂ ਅਫੇਅਰ ਚੱਲ ਰਿਹਾ ਹੈ। ਇਸ 'ਤੇ ਰਿਤਿਕ ਤੇ ਕੰਗਨਾ ਦੋਵਾਂ ਨੇ ਹੀ ਪ੍ਰਤੀਕਿਰਿਆ ਦਿੰਦਿਆਂ ਆਪਣਾ ਸਿੰਗਲ ਸਟੇਟਸ ਕੰਫਰਮ ਕਰ ਦਿੱਤਾ ਸੀ। ਰਿਤਿਕ ਨੇ ਤਾਂ ਕੰਗਨਾ ਨਾਲ ਆਪਣੇ ਅਫੇਅਰ ਦੇ ਸਵਾਲ 'ਤੇ ਹੈਰਾਨੀ ਵੀ ਜਤਾਈ ਸੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।