FacebookTwitterg+Mail

'ਗੈਂਗਸਟਰ' ਨਾਲ ਸ਼ੁਰੂਆਤ ਕਰਨ ਵਾਲੀ ਕੰਗਣਾ ਦੀਆਂ ਦੇਖੋ ਖੂਬਸੂਰਤ ਤਸਵੀਰਾਂ

    1/8
23 March, 2017 01:58:18 PM
ਮੁੰਬਈ—ਬਾਲੀਵੁੱਡ ਅਦਾਕਾਰਾ ਕੰਗਣਾ ਰਾਣੌਤ ਦਾ ਅੱਜ 30ਵਾਂ ਜਨਮਦਿਨ ਹੈ। ਉਸ ਦਾ ਜਨਮ 23 ਮਾਰਚ, 1987 ਨੂੰ ਹਿਮਾਚਲ ਪ੍ਰਦੇਸ਼ 'ਚ ਹੋਇਆ। ਉਸ ਨੇ ਸਾਲ 2006 'ਚ ਫਿਲਮ 'ਗੈਂਗਸਟਰ' ਨਾਲ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ। ਕੰਗਣਾ ਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਦਿੱਲੀ 'ਚ ਥੀਏਟਰ ਨਾਲ ਕੀਤੀ ਸੀ। ਬਾਅਦ 'ਚ ਇਹ ਬਾਲੀਵੁੱਡ 'ਚ ਕੈਰੀਅਰ ਬਣਾਉਣ ਲਈ ਮੁੰਬਈ ਆ ਗਈ। ਕੰਗਣਾ ਨੂੰ ਬਾਲੀਵੁੱਡ ਦੀ ਸਭ ਤੋਂ ਫੈਸ਼ਨੇਬਲ ਅਦਾਕਾਰਾ ਮੰਨਿਆ ਜਾਂਦਾ ਹੈ। ਉਹ ਆਪਣੇ ਫਿਲਮੀ ਸਫਰ ਨਾਲ-ਨਾਲ ਵੀ ਆਪਣੇ ਫੈਸ਼ਨ ਅਤੇ ਸਟਾਈਲ ਦੇ ਨਾਲ ਹੀ ਸੁਰਖੀਆਂ 'ਚ ਰਹਿੰਦੀ ਹੈ।
ਕੰਗਣਾ ਨੇ ''ਕੁਈਨ', 'ਰਿਵਾਲਵਰ ਰਾਣੀ', 'ਗੈਂਗਸਟਰ', 'ਵੋ ਲੰਮ੍ਹੇ', 'ਸ਼ਕਾਲਕਾ ਬੂਮ-ਬੂਮ', 'ਤਾਰਾ ਰਮ-ਪਮ', 'ਲਾਈਫ ਇਨ ਅ ਮੈਟਰੋ', 'ਧਾਮ-ਧੂਮ', 'ਫੈਸ਼ਨ', 'ਵੰਨਸ ਅਪਾਨ ਅ ਟਾਈਮ ਇਨ ਮੁੰਬਈ', 'ਤਨੂ ਵੇਡਜ਼ ਮਨੂ', 'ਤੇਜ਼', 'ਸ਼ੂਟਆਉਟ ਵਡਾਲਾ' ਆਦਿ ਫਿਲਮਾਂ 'ਚ ਕੰਮ ਕੀਤਾ ਹੈ। ਜਨਮਦਿਨ ਮੌਕੇ 'ਤੇ ਕੰਗਣਾ ਦਾ ਹੌਟ ਅਵਤਾਰ ਤਸਵੀਰਾਂ ਰਾਹੀ ਦੇਖੋ।

Tags: Kangana RanautbirthdayGangsterਕੰਗਣਾ ਰਾਣੌਤਜਨਮਦਿਨਗੈਂਗਸਟਰ