FacebookTwitterg+Mail

'ਰੰਗੂਨ' ਦੀ ਸ਼ੂਟਿੰਗ ਦੌਰਾਨ ਕੰਗਨਾ ਰਣੌਤ ਨੂੰ ਖੁੱਲ੍ਹੇ 'ਚ ਇਹ ਕੰਮ ਕਰਨੇ ਪੈਂਦੇ ਸੀ

kangana ranaut used to change her dress in open during the shooting of rangoon
25 October, 2016 03:22:33 PM
ਮੁੰਬਈ— ਬਾਲੀਵੁੱਡ ਸਿਤਾਰਿਆਂ ਦੀ ਜ਼ਿੰਦਗੀ ਕਾਫੀ ਆਰਾਮਦਾਇਕ ਅਤੇ ਰੰਗੀਨ ਲੱਗਦੀ ਹੈ ਪਰ ਕਈ ਵਾਰ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਅਜਿਹੇ ਹਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਕਾਫੀ ਸੁਵਿਧਾਜਨਕ ਹੁੰਦੇ ਹਨ। ਕੰਗਨਾ ਰਣੌਤ ਨੂੰ ਵੀ ਆਪਣੀ ਆਉਣ ਵਾਲੀ ਫਿਲਮ 'ਰੰਗੂਨ' ਦੀ ਸ਼ੂਟਿੰਗ ਦੌਰਾਨ ਅਜਿਹੇ ਹੀ ਹਲਾਤਾਂ ਦਾ ਸਾਹਮਣਾ ਕਰਨਾ ਪਿਆ। ਜਦੋਂ ਕੰਗਨਾ ਨੇ ਪੀ. ਬ੍ਰੇਕ ਲਈ ਖੁੱਲ੍ਹੇ 'ਚ ਜਾਣਾ ਪੈਂਦਾ ਸੀ। ਫਿਲਮ 'ਰੰਗੂਨ' ਨੂੰ ਵਿਸ਼ਾਲ ਭਾਰਦਵਾਜ ਨੇ ਡਾਇਰੈਕਟ ਕੀਤਾ ਹੈ ਅਤੇ ਫਿਲਮ ਦੀ ਸ਼ੂਟਿੰਗ ਅਰੁਣਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਕੀਤੀ ਗਈ ਹੈ, ਜਿੱਥੇ ਬੁਨਿਆਦੀ ਸੁਵਿਧਾਵਾਂ ਦਾ ਮਿਲਣਾ ਵੀ ਆਸਾਨ ਨਹੀਂ ਹੁੰਦਾ। 'ਸਾਵਨ ਐੱਪ ਰੇਡੀਓ ਟਾਕ ਸ਼ੋਅ ਨੋ ਫਿਲਟਰ ਨੇਹਾ' 'ਚ ਗੱਲ ਕਰਦੇ ਹੋਏ ਕੰਗਨਾ ਰਣੌਤ ਨੇ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਆਪਣੇ ਅਨੁਭਵਾਂ ਨੂੰ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਫਿਲਮ 'ਰੰਗੂਨ' ਦੀ ਸ਼ੂਟਿੰਗ ਅਰੁਣਾਚਲ ਪ੍ਰਦੇਸ਼ ਦੇ ਕੁਝ ਅਜਿਹੇ ਇਲਾਕਿਆਂ 'ਚ ਹੋਈ ਹੈ, ਜਿੱਥੇ ਨਾ ਤਾਂ ਕੋਈ ਪਿੰਡ ਵੱਸਦਾ ਸੀ ਤੇ ਨਾ ਹੀ ਕੋਈ ਅਰਾਮ ਕਰਨ ਲਈ ਕਰਮਾ ਜਾਂ ਹੋਟਲ ਸੀ। ਅਜਿਹੇ 'ਚ ਮੈਨੂੰ ਡਰੈੱਸ ਬਦਲਣ ਲਈ ਪੱਥਰਾਂ ਦੇ ਪਿੱਛੇ ਜਾਣਾ ਪੈਂਦਾ ਸੀ। ਮੇਰੀ ਸਹਾਇਤਾ ਲਈ ਮੇਰੀ ਪੂਰੀ ਟੀਮ ਹਮੇਸ਼ਾ ਮੇਰੇ ਨਾਲ ਹੀ ਰਹਿੰਦੀ ਸੀ।
ਜ਼ਿਕਰਯੋਗ ਹੈ ਕਿ ਕੰਗਨਾ ਨੇ ਬੁਨਿਆਦੀ ਸ਼ਹੂਲਤਾਂ ਨੂੰ ਲੈ ਕੇ ਕਦੇ ਵੀ ਨਖ਼ਰੇ ਨਹੀਂ ਕੀਤੇ ਅਤੇ ਨਾ ਹੀ ਕਦੇ ਨਿਰਮਾਤਾ ਨੂੰ ਤੰਗ ਕੀਤਾ। ਕੰਗਨਾ ਨੇ ਇਹ ਵੀ ਦੱਸਿਆ ਕਿ ਮੈਨੂੰ ਪੀ ਬ੍ਰੇਕ ਲਈ ਵੀ ਕਈ ਵਾਰ ਪੱਥਰਾਂ ਦੇ ਪਿਛੇ ਜਾਣਾ ਪੈਂਦਾ ਸੀ। ਸਿਰਫ ਮੈਂ ਹੀ ਨਹੀਂ ਸਗੋਂ ਸਹਿ ਅਭਿਨੇਤਾ ਸ਼ਾਹਿਦ ਕਪੂਰ ਨੂੰ ਵੀ ਪੱਥਰਾਂ ਪਿੱਛੇ ਹੀ ਪੀ ਬ੍ਰੇਕ ਲਈ ਜਾਣਾ ਪੈਂਦਾ ਸੀ। ਉਸ ਦੇ ਕੋਲ ਕੋਈ ਵਿਕਲਪ ਮੌਜ਼ੂਦ ਹੀ ਨਹੀਂ ਸੀ। ਕੰਗਨਾ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਸਟਾਰ ਹਾਂ ਤਾਂ ਅਸੀਂ ਕਦੇ ਵੀ ਆਪਣੇ ਅਰਾਮ ਜ਼ੋਨ ਤੋਂ ਬਾਹਰ ਹੀ ਨਹੀਂ ਅਉਂਦੇ ਪਰ ਇਥੇ ਅਜਿਹਾ ਸਹੀਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ 'ਕਵੀਨ' ਫਿਲਮ ਦੀ ਸ਼ੂਟਿੰਗ ਦੌਰਾਨ ਕਈ ਕਾਫੀ ਸ਼ਾਪ 'ਚ ਜਾ ਕੇ ਆਪਣੇ ਪੋਸ਼ਾਕ ਬਦਲੀ ਅਤੇ ਸ਼ੂਟਿੰਗ ਨੂੰ ਪੂਰਾ ਕੀਤਾ। ਕੰਗਨਾ ਇਸ ਸਮੇਂ ਹੰਸਲ ਮਹਿਤਾ ਦੀ ਫਿਲਮ 'ਸਿਮਰਨ' ਦੀ ਸ਼ੂਟਿੰਗ 'ਚ ਰੁਝੀ ਹੋਈ ਹੈ।

Tags: ਕੰਗਨਾ ਰਣੌਤਸੁਵਿਧਾਜਨਕਸ਼ੂਟਿੰਗ Kangna ranauta convenientshooting