FacebookTwitterg+Mail

B'day Spcl: 12ਵੀਂ ਕਲਾਸ 'ਚ ਫੇਲ ਹੋਣ ਵਾਲੀ ਕੰਗਨਾ ਅੱਜ ਹੈ ਬਾਲੀਵੁੱਡ 'ਕੁਈਨ', ਕਦੇ ਸੜਕ 'ਤੇ ਬਿਤਾਈ ਸੀ ਰਾਤ

    1/13
23 March, 2017 10:33:57 AM
ਮੁੰਬਈ- ਆਪਣੀ ਧਾਕੜ ਫਿਲਮਾਂ ਨਾਲ ਬਾਲੀਵੁੱਡ ਦੀ 'ਕੁਈਨ' ਬਣ ਚੁੱਕੀ ਕੰਗਨਾ ਰਣੌਤ ਅੱਜ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਕੰਗਨਾ ਨੇ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਹ ਅਜਿਹੀ ਅਦਾਕਾਰਾ ਹੈ ਜੋ ਬਾਲੀਵੁੱਡ ਦੇ 'ਖਾਨ' ਨਾਲ ਕੰਮ ਨਹੀਂ ਕਰਨਾ ਚਾਹੁੰਦੀ ਹੈ। ਕੰਗਨਾ ਦਾ ਮੰਣਨਾ ਹੈ ਕਿ ਉਹ ਆਪਣੇ ਦਮ 'ਤੇ ਫਿਲਮਾਂ ਹਿੱਟ ਕਰ ਸਕਦੀ ਹੈ। ਕੰਗਨਾ ਦਾ ਜਨਮ 23 ਮਾਰਚ 1987 ਨੂੰ ਹਿਮਾਚਲ ਦੇ ਮੰਡੀ ਜ਼ਿਲੇ ਦੇ ਸੂਰਜਪੁਰ 'ਚ ਇਕ ਰਾਜਪੂਤ ਪਰਿਵਾਰ 'ਚ ਹੋਇਆ ਸੀ। ਪਰਿਵਾਰ 'ਚ ਉਨ੍ਹਾਂ ਦੇ ਇਲਾਵਾ ਇਕ ਵੱਡੀ ਭੈਣ ਰੰਗੋਲੀ ਅਤੇ ਛੋਟਾ ਭਰਾ ਅਕਸ਼ਤ ਵੀ ਹੈ। ਕੰਗਨਾ ਦੀ ਮਾਤਾ ਆਸ਼ਾ ਰਣੌਤ ਇਕ ਸਕੂਲ ਟੀਚਰ ਅਤੇ ਪਿਤਾ ਇਕ ਬਿਜਨੈੱਸਮੈਨ ਹਨ। ਕੰਗਨਾ ਦੇ ਪਿਤਾ ਉਨ੍ਹਾਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ ਪਰ ਉਹ 12ਵੀਂ ਕਲਾਸ 'ਚ ਹੀ ਫੇਲ ਹੋ ਗਈ ਸੀ।
ਇਸ ਦੇ ਬਾਅਦ ਕੰਗਨਾ ਆਪਣੇ ਮਾਂ-ਬਾਪ ਨਾਲ ਝਗੜਾ ਕਰਕੇ ਦਿੱਲੀ ਆ ਗਈ। ਇੱਥੇ ਆ ਕੇ ਉਨ੍ਹਾਂ ਨੇ ਅਦਾਕਾਰਾ ਬਣਨ ਦਾ ਫੈਸਲਾ ਕੀਤਾ ਪਰ ਉਨ੍ਹਾਂ ਕੋਲ ਨਾ ਘਰ ਸੀ ਅਤੇ ਨਾ ਹੀ ਪੈਸਾ। ਫਿਰ ਕੰਗਨਾ ਮੁੰਬਈ ਚੱਲੀ ਗਈ ਅਤੇ ਉੱਥੇ 4 ਮਹੀਨੇ ਦਾ ਐਕਟਿੰਗ ਕੋਰਸ ਕੀਤਾ। ਫਿਰ ਮੁੰਬਈ ਤੋਂ ਹੀ ਕੰਗਨਾ ਤੋਂ 'ਕੁਈਨ' ਬਣਨ ਦਾ ਉਨ੍ਹਾਂ ਦਾ ਸਫਰ ਸ਼ੁਰੂ ਹੋਇਆ। ਕੰਗਨਾ ਨੂੰ ਆਪਣੀ ਪਹਿਲੀ ਹੀ ਫਿਲਮ ਲਈ ਬੈਸਟ ਫੀਮੇਲ ਡੈਬਿਊ ਦਾ ਗਲੋਬਲ ਇੰਡੀਅਨ ਫਿਲਮ ਐਵਾਰਡ 2006 'ਚ ਮਿਲਿਆ ਸੀ। ਕੰਗਨਾ ਨੇ ਹੁਣ ਤੱਕ 30 ਫਿਲਮਾਂ 'ਚ ਕੰਮ ਕੀਤਾ ਹੈ। ਕੰਗਨਾ ਨੂੰ ਆਪਣੀ ਸ਼ਾਨਦਾਰ ਐਕਟਿੰਗ ਲਈ ਤਿੰਨ ਵਾਰ ਨੈਸ਼ਨਲ ਐਵਾਰਡ ਵੀ ਮਿਲ ਚੁੱਕਿਆ ਹੈ। ਕੰਗਨਾ ਰਣੌਤ ਜਦੋਂ ਵੀ ਪਰਦੇ 'ਤੇ ਆਉਂਦੀ ਹੈ ਤਾਂ ਆਪਣੀ ਹੱਦ ਦੀ ਸੀਮਾ ਇਕ ਕਦਮ ਹੋਰ ਵਧਾ ਦਿੰਦੀ ਹੈ। ਇਸ ਵਾਰ ਵੀ ਉਨ੍ਹਾਂ ਨੇ ਕੁਝ ਅਜਿਹਾ ਹੀ ਕੀਤਾ ਹੈ। ਫਿਲਮ 'ਰੰਗੂਨ' 'ਚ ਉਨ੍ਹਾਂ ਦੇ ਕਿਰਦਾਰ ਨੂੰ ਸ਼ਾਹਿਦ ਅਤੇ ਸੈਫ ਦੀ ਭੂਮਿਕਾ 'ਤੇ ਹਾਵੀ ਹੁੰਦੇ ਦੇਖਿਆ ਗਿਆ ਹੈ। 'ਫੈਸ਼ਨ' ਫਿਲਮ 'ਚ ਨਿਰਦੇਸ਼ਕ ਮਧੁਰ ਭੰਡਾਰਕਰ ਨੇ ਕੰਗਨਾ ਦੇ ਛੋਟੇ ਜਿਹੇ ਰੋਲ ਨੂੰ ਦਮਦਾਰ ਬਣਾ ਦਿੱਤਾ ਸੀ।
ਕੰਗਨਾ ਨੇ ਇਕ ਇੰਟਰਵਿਊ 'ਚ ਸਵੀਕਾਰ ਕੀਤਾ ਸੀ ਕਿ ਉਹ ਆਪਣੇ ਕੈਰੀਅਰ ਦੇ ਸ਼ੁਰੂ ਦੇ ਦਿਨਾਂ 'ਚ ਬਹੁਤ ਨਿਰਾਸ਼ ਹੋ ਚੁੱਕੀ ਸੀ ਅਤੇ ਉਹ ਫਿਲਮਾਂ ਨਾ ਮਿਲਣ ਦੀ ਸਥਿਤੀ 'ਚ ਸੀ-ਗ੍ਰੈਡ ਫਿਲਮਾਂ ਕਰਨ ਦੀ ਸੋਚਣ ਲੱਗੀ ਸੀ। ਪਰ ਗੈਂਗਸਟਰ ਫਿਲਮ ਮਿਲਣ ਦੇ ਬਾਅਦ ਜਿਵੇਂ ਉਨ੍ਹਾਂ ਦੇ ਕੈਰੀਅਰ ਨੂੰ ਇਕ ਨਵੀਂ ਦਿਸ਼ਾ ਮਿਲੀ।

Tags: Kangna ranaut birthday bollywood Queenਕੰਗਨਾ ਰਣੌਤਜਨਮਦਿਨ

About The Author

Anuradha Sharma

Anuradha Sharma is News Editor at Jagbani.