FacebookTwitterg+Mail

'ਬੇਬੀ ਡਾਲ' ਗੀਤ ਨਾਲ ਪ੍ਰਸਿੱਧ ਹੋਈ ਕਨਿਕਾ ਨੂੰ ਮਿਲਿਆ ਫੈਸ਼ਨ ਦੀ ਦੁਨੀਆਂ 'ਚ ਇਹ ਸਨਮਾਨ

    1/2
24 September, 2016 02:33:10 PM
ਮੁੰਬਈ— 'ਬੇਬੀ ਡਾਲ' ਅਤੇ 'ਚਿੱਟੀਆਂ ਕਲਾਈਆਂ' ਵਰਗੇ ਗੀਤ ਗਾ ਕੇ ਸੁਪਰਹਿੱਟ ਹੋ ਚੁੱਕੀ ਕਨਿਕਾ ਕਪੂਰ ਨੂੰ ਪਿਛਲੇ ਦਿਨਾਂ 'ਚ ਮਿਲਾਨ ਫੈਸ਼ਨ 'ਚ ਵਿਸ਼ੇਸ਼ ਰੂਪ ਨਾਲ ਸੱਦਾ ਭੇਜਿਆ ਗਿਆ।
ਕਨਿਕਾ ਨੂੰ ਮਿਲਾਨ ਫੈਸ਼ਨ ਵੀਕ 'ਚ ਮਸ਼ਹੂਰ ਡਿਜ਼ਾਈਨਰ ਰਾਬਰਟੋ ਕੈਵੈਲੀ ਦੇ ਸ਼ੋਅ 'ਚ ਨਾ ਸਿਰਫ ਜਾਣ ਦਾ ਮੌਕਾ ਮਿਲਿਆ ਸਗੋਂ ਉਹ ਸਭ ਤੋਂ ਅੱਗੇ ਬੈਠਣ ਦਾ ਮੌਕਾ ਮਿਲਿਆ। ਕਨਿਕਾ ਮੁਤਾਬਕ ਇਹ ਉਨ੍ਹਾਂ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿਉਂਕਿ ਇਸ ਤਰ੍ਹਾਂ ਦੇ ਸ਼ੋਅ 'ਚ ਸਿਰਫ ਗਿਣੇ-ਚੁਣੇ ਲੋਕ ਹੀ ਸ਼ਾਮਲ ਹੋ ਸਕਦੇ ਹਨ। ਇਸ ਦੌਰਾਨ ਕਨਿਕਾ ਨੂੰ ਦੁਨੀਆ ਭਰ ਦੇ ਨਾਮੀ ਫੈਸ਼ਨ ਡਿਜ਼ਾਈਨਰਾਂ ਨਾਲ ਮਿਲਣ ਦਾ ਵੀ ਮੌਕਾ ਮਿਲਿਆ। ਕਨਿਕਾ ਨੇ ਕਿਹਾ ਕਿ ਮਿਲਾਣ ਫੈਸ਼ਨ ਵੀਕ ਉਨ੍ਹਾਂ ਦੇ ਦਿਲ 'ਚ ਖਾਸ ਜਗ੍ਹਾ ਰੱਖਦਾ ਹੈ।

Tags: ਕਨਿਕਾਮਿਲਾਨਫੈਸ਼ਨ ਵੀਕkanikamilanfashion week