FacebookTwitterg+Mail

ਮਸ਼ਹੂਰ ਟੀ. ਵੀ ਅਦਾਕਾਰਾ ਤੇ ਸਹਿ ਕਲਾਕਾਰ ਦੀ ਭਿਆਨਕ ਸੜਕ ਹਾਦਸੇ 'ਚ ਹੋਈ ਮੌਤ

kannada tv actors rachana and jeevan killed in car crash
25 August, 2017 02:03:18 PM

ਮੁੰਬਈ— ਕੰਨੜ ਟੀ. ਵੀ. ਦੀ ਮਸ਼ਹੂਰ ਅਦਾਕਾਰਾ, ਮਾਡਲ ਰਚਨਾ ਅਤੇ ਉਨ੍ਹਾਂ ਦੇ ਸਹਿ-ਕਲਾਕਾਰ ਜੀਵਨ ਦੀ ਕਾਰ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ 23 ਸਾਲ ਦੀ ਰਚਨਾ ਅਤੇ ਉਨ੍ਹਾਂ ਦਾ ਸਹਿ-ਕਲਾਕਾਰ ਜੀਵਨ ਕਾਰ 'ਚ ਕੁਕੇ ਸੁਬਰਮਨਯਮ ਮੰਦਰ ਜਾ ਰਹੇ ਸਨ। ਜੀਵਨ ਕਾਰ ਡਰਾਈਵ ਕਰ ਰਿਹਾ ਸੀ। ਉਨ੍ਹਾਂ ਨਾਲ 5 ਸਾਥੀ ਹੋਰੋ ਵੀ ਸਨ। ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ। ਮਗਧੀ ਪੁਲਸ ਨੇ ਇਹ ਮਾਮਲਾ ਦਰਜ ਕਰ ਲਿਆ ਹੈ। 

Punjabi Bollywood Tadka
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਟਾਟਾ ਸਫਾਰੀ ਟਰੱਕ ਨਾਲ ਜਾ ਕੇ ਟਕਰਾਈ। ਇਸ ਦੌਰਾਨ ਰਚਨਾ ਅਤੇ ਜੀਵਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂਕਿ ਬਾਕੀ 5 ਸਾਥੀ ਬੁਰੀ ਤਰ੍ਹਾਂ ਜਖਮੀ ਹੋ ਗਏ ਹਨ। ਖਬਰਾਂ ਦੀ ਮੰਨਿਏ ਤਾਂ ਇਸ ਮਾਮਲੇ 'ਚ ਐੱਨ. ਐੱਚ. 48 ਦੀ ਕੁਡੁਰ ਪੁਲਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਰਚਨਾ ਨੂੰ 'ਮਹਾਨਦੀ', 'ਤ੍ਰਿਵੇਣੀ ਸੰਗਮ' ਅਤੇ 'ਮਧੂਬਾਲਾ' ਵਰਗੇ ਟੀ. ਵੀ. ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ।

Punjabi Bollywood Tadka


Tags: Kannada TV Actors RachanaJeevan Mahanadi MadhubalaTriveni Sangama Deathਰਚਨਾਜੀਵਨਸੜਕ ਹਾਦਸੇਮੌਤ