FacebookTwitterg+Mail

ਸਾਫ ਸੁਥਰੀ ਗਾਇਕੀ ਦਾ ਮਾਲਕ ਹੈ ਇਹ ਪੰਜਾਬੀ ਗਾਇਕ, ਕੈਨੇਡਾ ਦੇ ਸਫਲ ਦੌਰੇ ਉਪਰੰਤ ਪਰਤੇ ਵਤਨ

kanth kaler
12 August, 2017 09:11:43 AM

ਜਲੰਧਰ— ਸਾਫ ਸੁਥਰੀ ਗਾਇਕੀ ਕਰ ਕੇ ਹਰ ਵਰਗ ਦੇ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਗਾਇਕ ਕੰਠ ਕਲੇਰ ਕੈਨੇਡਾ ਦੇ ਡੇਢ ਮਹੀਨੇ ਦੇ ਸਫਲ ਸੰਗੀਤਕ ਦੌਰੇ ਉਪਰੰਤ ਵਤਨ ਪਰਤ ਆਏ ਹਨ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਮਲ ਕਲੇਰ ਨੇ ਦੱਸਿਆ ਕਿ ਕਨੇਡਾ ਦੇ ਉੱਘੇ ਪ੍ਰਮੋਟਰ ਬਿਲ ਬਸਰਾ, ਪਰਮਜੀਤ ਬਾਜਵਾ ਅਤੇ ਸੁੱਖ ਅਲਫਾ ਟਰੱਕਿੰਗ ਦੇ ਵਿਸ਼ੇਸ਼ ਸੱਦੇ ਤੇ ਕੈਨੇਡਾ ਗਏ।

Punjabi Bollywood Tadka

ਕੰਠ ਕਲੇਰ ਵਲੋਂ ਕੀਤੇ ਗਏ ਸਾਰੇ ਹੀ ਸ਼ੋਅ ਸਫਲ ਰਹੇ ਅਤੇ ਇਸੇ ਦੌਰਾਨ ਹੀ ਕੰਠ ਕਲੇਰ ਵਲੋਂ ਕੁਝ ਗੀਤਾਂ ਦੇ ਵੀਡੀਓ ਵੀ ਪ੍ਰਸਿੱਧ ਵੀਡੀਓ ਡਾਇਰੈਕਟਰ ਨਵਰਾਜ ਰਾਜਾ ਦੀ ਨਿਰਦੇਸ਼ਨਾ ਵਿਚ ਫਿਲਮਾਏ ਗਏ ਜੋ ਜਲਦੀ ਹੀ ਵੱਖ ਵੱਖ ਚੈਨਲਾਂ 'ਤੇ ਵੇਖਣ ਨੂੰ ਮਿਲਣਗੇ।  ਉਨ੍ਹਾਂ ਨੇ ਦੱਸਿਆ ਕਿ ਕੰਠ ਕਲੇਰ ਆਪਣੀ ਸੁਰੀਲੀ ਗਾਇਕੀ ਨਾਲ ਪੰਜਾਬੀਆਂ ਦੀ ਸੇਵਾ ਕਰਨ ਲਈ ਦਿਨ ਰਾਤ ਉਪਲਬਧ ਹਨ।


Tags: Punjabi SingerKanth KalerCanadaਗਾਇਕ ਕੰਠ ਕਲੇਰ ਕੈਨੇਡਾ