FacebookTwitterg+Mail

ਕੰਠ ਕਲੇਰ ਦਾ ਸਿੰਗਲ ਟਰੈਕ 'ਸਵੈਟਰ' ਅੱਜ ਹੋਵੇਗਾ ਰਿਲੀਜ਼

24 January, 2017 01:12:56 PM
ਜਲੰਧਰ—'ਮੇਰੀ ਪੱਗ ਨੂੰ ਦਾਗ ਨਾ ਲਾਈਂ', 'ਰਹਿਣ ਵਸਦੀਆਂ ਰੱਬਾ ਮੇਰੇ ਪਿੰਡ ਦੀਆਂ ਕੁੜੀਆਂ', 'ਪੁੱਤਾਂ ਨੂੰ ਪਿਓ ਦੀ ਬੜੀ ਲੋੜ ਹੁੰਦੀ ਹੈ' ਤੋਂ ਇਲਾਵਾ ਹੋਰ ਪਰਿਵਾਰਕ ਗੀਤਾਂ ਨਾਲ ਆਪਣੇ ਗਾਇਕੀ ਦੀ ਸਾਂਝ ਵਧਾਉਣ ਵਾਲੇ ਗਾਇਕ ਕੰਠ ਕਲੇਰ ਦਾ ਨਵਾਂ ਸਿੰਗਲ ਟਰੈਕ 'ਸਵੈਟਰ' ਮੰਗਲਵਾਰ ਨੂੰ ਅਮਰ ਆਡੀਓ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਮਿਊਜ਼ਿਕ ਡਾਇਰੈਕਟਰ ਕਮਲ ਕਲੇਰ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਖੁਦ ਮੇਰੇ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਸੁੱਖਾ ਧਾਲੀਵਾਲ ਯੂ. ਐੱਸ. ਏ. ਨੇ। ਇਸ ਦਾ ਵੀਡੀਓ ਐੱਮ. ਹੁੰਦਲ ਵਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ 24 ਜਨਵਰੀ ਨੂੰ ਪੀ. ਟੀ. ਸੀ. ਚੱਕਦੇ ਤੇ ਪੀ. ਟੀ. ਸੀ. ਪੰਜਾਬੀ ਦੇ ਨਾਲ-ਨਾਲ ਯੂ-ਟਿਊਬ 'ਤੇ ਵੀ ਚਲਾਇਆ ਜਾਵੇਗਾ।

Tags: ਕੰਠ ਕਲੇਰਸਵੈਟਰਰਿਲੀਜ਼kanth Klersweaterrelease