FacebookTwitterg+Mail

ਘੱਟ ਰਹੀ ਹੈ ਕਲਰਸ ਚੈਨਲ ਦੀ ਟੀਆਰਪੀ, ਚੁੱਕਿਆ ਇਹ ਕਦਮ

kapil old episodes start
25 August, 2016 01:30:11 PM

ਮੁੰਬਈ— ਕੁਝ ਮਹੀਨੇ ਪਹਿਲਾਂ ਕਲਰਸ ਚੈਨਲ ਅਤੇ ਮਸ਼ਹੂਰ ਕਾਮੇਡੀ ਕਿੰਗ ਕਪਿਲ ਸ਼ਰਮਾ ਵਿਚਕਾਰ ਟਕਰਾਅ ਹੋ ਗਿਆ ਸੀ, ਜਿਸ ਕਾਰਨ ਕਲਰਸ ਨੇ ਕਪਿਲ ਦੇ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਨੂੰ ਰਿਪਲੇਸ ਕਰ ਉਸ ਦੀ ਜਗ੍ਹਾ 'ਕਾਮੇਡੀ ਨਾਈਟਸ ਬਚਾਓ' ਸ਼ੁਰੂ ਕਰ ਦਿੱਤਾ ਪਰ ਹੁਣ ਸਾਰੇ ਮਤਭੇਦਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕਪਿਲ ਦੇ ਪੁਰਾਣੇ ਐਪੀਸੋਡ ਫਿਰ ਤੋਂ ਐਤਵਾਰ ਟੈਲੀਕਾਸਟ ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਰ ਚੈਨਲ ਨੇ ਇਹ ਕਦਮ ਆਪਣੀ ਐਤਵਾਰ ਨੂੰ ਘੱਟਦੀ ਟੀਆਰਪੀ ਨੂੰ ਦੇਖਦੇ ਹੋਏ ਚੁੱਕਿਆ ਜਾ ਰਿਹਾ ਹੈ। ਅਸਲ 'ਚ ਕਈ ਦਿਨਾਂ ਤੋਂ ਐਤਵਾਰ ਨੂੰ ਸਟਾਰ ਪਲੱਸ ਅਤੇ ਸੋਨੀ ਟੀ.ਵੀ ਦੀ ਟੀਆਰਪੀ ਕਲਰਸ ਤੋਂ ਵੱਧ ਗਈ ਹੈ। ਐਤਵਾਰ ਨੂੰ ਦੁਪਹਿਰ ਨੂੰ ਸਟਾਰ ਪਲੱਸ 'ਸਾਥ ਨਿਭਾਨਾ ਸਾਥੀਆ', 'ਦੀਆ ਔਰ ਬਾਤੀ ਹਮ', 'ਜਾਨਾ ਦਿਲ ਸੇ ਦੂਰ' ਅਤੇ 'ਹਮਕੋ ਤੁਮਸੇ ਹੋ ਗਿਆ ਹੈ ਪਿਆਰ ਕਿਆ ਕਰੇ' ਵਰਗੇ ਸੀਰੀਅਲਜ਼ ਟੈਲੀਕਾਸਟ ਕਰਦੇ ਹਨ ਅਤੇ ਦੂਜੇ ਪਾਸੇ ਸੋਨੀ 'ਚ ਕਪਿਲ ਦਾ ਸ਼ੋਅ ਹਿੱਟ ਬਣਿਆ ਹੋਇਆ ਹੈ। ਇਸੇ ਕਾਰਨ ਕਲਰਸ ਆਪਣੀ ਟੀਆਰਪੀ ਵਧਾਉਣ ਲਈ ਕਪਿਲ ਦੇ ਪੁਰਾਣੇ ਸ਼ੋਆਂ ਨੂੰ ਟੈਲੀਕਾਸਟ ਕਰ ਰਿਹਾ ਹੈ।


Tags: ਕਪਿਲਕਲਰਸਟੀਆਰਪੀkapilcolorstrp