FacebookTwitterg+Mail

ਕਪਿਲ ਨਾਲ ਹੋਏ ਵਿਵਾਦ ਤੋਂ ਬਾਅਦ ਗੁੱਥੀ ਨੇ ਲਿਆ ਇਹ ਫੈਸਲਾ

kapil sharma
20 March, 2017 11:52:48 AM

ਮੁੰਬਈ- ਮਸ਼ਹੂਰ ਟੀ. ਵੀ. ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਦੁਨੀਆ ਭਰ 'ਚ ਆਪਣਾ ਨਾਂ ਬਣਾ ਚੁੱਕੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅਤੇ ਕਾਮੇਡੀਅਨ ਸੁਨੀਲ ਗਰੋਵਰ ਇਨ੍ਹਾਂ ਦੋਵਾਂ ਵਿਚਕਾਰ ਵਿਵਾਦ ਹੋਣ ਕਰਕੇ ਸੁਨੀਲ ਕਪਿਲ ਦਾ ਸ਼ੋਅ ਛੱਡ ਰਹੇ ਸਨ। ਸੂਤਰਾਂ ਮੁਤਾਬਕ ਇਹ ਖਬਰ ਮਿਲੀ ਹੈ ਕਿ ਸ਼ੋਅ ਨੂੰ ਛੱਡਨ ਦਾ ਪੂਰ ਮੰਨ੍ਹ ਬਣਾ ਚੁੱਕੇ ਸੁਨੀਲ ਫਿਲਹਾਲ ਸ਼ੋਅ ਨਹੀਂ ਛੱਡ ਰਹੇ ਹਨ। ਉਹ ਪਹਿਲਾਂ ਇਸ ਸ਼ੋਅ ਦੇ ਨਿਰਦੇਸ਼ਕ ਨਾਲ ਗਲਬਾਤ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲੈਣਗੇ।

ਜ਼ਿਕਰਯੋਗ ਹੈ ਕਿ ਕਪਿਲ ਨੇ ਮੈਲਬੋਰਨ ਤੋਂ ਵਾਪਿਸ ਆਉਂਦੇ ਸਮੇਂ ਫਲਾਈਟ 'ਚ ਸੁਨੀਲ ਨਾਲ ਕੁੱਟ ਮਾਰ ਕੀਤੀ ਅਤੇ ਉਨ੍ਹਾਂ ਨੂੰ ਗਾਲਾਂ ਵੀ ਕੱਢੀਆਂ। ਇਹ ਖਬਰ ਵੀ ਸਾਹਮਣੇ ਆਈ ਸੀ ਕਿ ਫਲਾਈਟ 'ਚ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਉਸ ਸਮੇਂ ਕਪਿਲ ਨਸ਼ੇ 'ਚ ਸਨ। ਸੁਨੀਲ, ਕਪਿਲ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਡਾਕਟਰ ਗੁਲਾਟੀ ਦਾ ਲੋਕਪ੍ਰਿਅ ਕਿਰਦਾਰ ਕਰਦੇ ਹਨ। ਸ਼ੋਅ 'ਚ ਉਨ੍ਹਾਂ ਦੇ ਕਿਰਦਾਰ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਕਪਿਲ ਤੇ ਸੁਨੀਲ ਦੇ ਆਪਸ 'ਚ ਇਸ ਹੋਏ ਇਸ ਵਿਵਾਦ ਤੋਂ ਬਾਅਦ ਟਵਿਟਰ 'ਤੇ ਉਨ੍ਹਾਂ ਇਕ ਦੂਜੇ ਨੂੰ ਅਨਫਾਲੋਅ ਕਰ ਦਿੱਤਾ ਹੈ।


Tags: Kapil Sharma Sunil Grover The Kapil Sharma Show producer ਦਿ ਕਪਿਲ ਸ਼ਰਮਾ ਸ਼ੋਅ ਸੁਨੀਲ ਗਰੋਵਰ ਕਪਿਲ ਸ਼ਰਮਾ