FacebookTwitterg+Mail

ਕਪਿਲ ਨੇ ਕੀਤੀ 110 ਕਰੋੜ ਦੀ ਡੀਲ, 1 ਸਾਲ ਤੱਕ ਇਸ ਚੀਜ਼ ਤੋਂ ਰਹਿਣਗੇ ਦੂਰ

kapil sharma
20 March, 2017 02:39:22 PM
ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਆਪਣੀ ਆਉਣ ਵਾਲੀ ਫਿਲਮ 'ਫਿਰੰਗੀ' ਦੀ ਸ਼ੂਟਿੰਗ ਕਰ ਰਿਹਾ ਸੀ ਪਰ ਇਸ ਸਾਲ ਉਹ ਵੱਡੇ ਪਰਦੇ 'ਤੇ ਕੋਈ ਪ੍ਰੋਜੈਕਟ ਲੈ ਕੇ ਨਹੀਂ ਆਵੇਗਾ। ਅਸਲ ਕਪਿਲ ਨੇ ਇੱਕ ਸਾਲ ਤੱਕ ਵੱਡੇ ਪਰਦੇ ਤੋਂ ਦੂਰੀ ਬਣਾਈ ਰੱਖਣ ਦਾ ਫੈਸਲਾ ਲਿਆ ਹੈ, ਜਿਸ ਲਈ ਉਸ ਨੂੰ ਇੱਕ ਵੱਡੀ ਰਕਮ ਵੀ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਸੋਨੀ ਚੈਨਲ ਨੇ ਕਪਿਲ ਨੂੰ ਵੱਡੇ ਪਰਦੇ ਤੋਂ ਦੂਰ ਅਤੇ 'ਦਿ ਕਪਿਲ ਸ਼ਰਮਾ ਸ਼ੋਅ' ਦਸੰਬਰ ਤੱਕ ਜ਼ਾਰੀ ਰੱਖਣ ਲਈ 119 ਕਰੋੜ ਰੁਪਏ ਦਾ ਆਫਰ ਦਿੱਤਾ ਸੀ। ਜਿਸ 'ਤੇ ਕਪਿਲ ਨੇ ਹਾਂ ਕੀਤੀ ਅਤੇ ਉਸ ਨੇ ਇਹ ਡੀਲ ਫਾਈਨਲ ਕਰ ਲਈ ਹੈ। ਡੀਲ ਫਾਈਨਲ ਹੋਣ ਤੋਂ ਬਾਅਦ ਸੋਨੀ ਚੈਨਲ ਨਾਲ ਕਪਿਲ ਦਾ ਪ੍ਰੋਜੈਕਟ 31 ਦਸੰਬਰ 2017 ਤੱਕ ਅੱਗੇ ਵਧ ਗਿਆ ਹੈ। ਇਸ ਲਈ ਕਪਿਲ ਨੇ 110 ਕਰੋੜ ਰੁਪਏ ਦੀ ਮੰਗ ਮੰਗੀ ਸੀ। ਅਜਿਹੇ 'ਚ ਮੇਕਰਸ ਨੇ ਉਸ ਦੀ ਮੰਗ ਤਾਂ ਮੰਨ ਲਈ ਪਰ ਉਨ੍ਹਾਂ ਨੇ ਬਦਲੇ 'ਚ ਇੱਕ ਸ਼ਰਤ ਰੱਖੀ ਹੈ ਕਿ ਉਹ ਪੂਰੇ ਇੱਕ ਸਾਲ ਤੱਕ ਸਿਰਫ ਸੋਨੀ ਲਈ ਹੀ ਕੰਮ ਕਰੇਗਾ। ਇਸ 'ਚ ਕਪਿਲ ਨੇ ਕੋਈ ਇਤਰਾਜ਼ ਨਹੀਂ ਹੈ।
ਜ਼ਿਕਰਯੋਗ ਹੈ ਕਿ, ਕਪਿਲ ਪਹਿਲਾ ਬਾਲੀਵੁੱਡ ਫਿਲਮ 'ਕਿਸ ਕਿਸ ਕੋ ਪਿਆਰ ਕਰੂ' ਅਤੇ 'ਕਾਮੇਡੀ ਨਾਇਟਸ ਵਿਦ ਕਪਿਲ' ਦੀ ਸ਼ੂਟਿੰਗ ਇਕੱਠੇ ਕਰ ਚੁੱਕੇ ਹਨ ਪਰ ਉਸ ਨੂੰ ਸ਼ੋਅ ਦੀ ਸ਼ੂਟਿੰਗ 'ਚ ਕਾਫੀ ਪਰੇਸ਼ਾਨੀਆਂ ਆਈਆਂ ਸਨ। ਅਜਿਹੇ 'ਚ ਸੋਨੀ ਨੇ ਚੈਨਲ ਵਾਲਿਆਂ ਨੇ ਕਪਿਲ ਤੋਂ ਸਿਰਫ 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਧਿਆਨ ਦੇਣ ਲਈ ਇਹ ਡੀਲ ਫਾਈਨਲ ਕੀਤੀ ਹੈ। ਤਾਂ ਕੀ ਉਹ ਫਿਲਮ 'ਫਿਰੰਗੀ' ਦੀ ਬਜਾਏ ਸਿਰਫ ਸ਼ੋਅ 'ਤੇ ਧਿਆਨ ਦੇ ਸਕੇ।

Tags: Kapil Sharmasony channelThe Kapil Sharma ShowFirangi110 million dealਕਪਿਲ ਸ਼ਰਮਾ110 ਕਰੋੜ ਡੀਲਫਿਰੰਗੀ