FacebookTwitterg+Mail

ਕਪਿਲ ਸ਼ਰਮਾ ਦੇ ਅੰਮ੍ਰਿਤਸਰ ਘਰ ਦੀਆਂ ਕੁਝ ਖਾਸ ਤਸਵੀਰਾਂ ਆਈਆਂ ਸਾਹਮਣੇ

    1/9
22 March, 2017 06:01:26 PM
ਨਵੀਂ ਦਿੱਲੀ- ਕਾਮੇਡੀਅਨ ਕਪਿਲ ਸ਼ਰਮਾ ਕੁਝ ਦਿਨਾਂ ਤੋਂ ਸੁਰਖੀਆਂ 'ਚ ਹਨ। ਦਰਅਸਲ ਕਪਿਲ ਨੇ ਹਾਲ ਹੀ 'ਚ ਫੇਸਬੁੱਕ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਗਿੰਨੀ ਚਤਰਥ ਨਾਲ ਨਜ਼ਰ ਆ ਰਹੇ ਸਨ। ਫੋਟੋ ਨਾਲ ਉਨ੍ਹਾਂ ਨੇ ਲਿਖਿਆ ਹੈ,'ਮੇਰੀ ਪਤਨੀ ਨਾਲ ਮਿਲੋ, ਇਸ ਨੂੰ ਮੈਂ ਦੀਪਿਕਾ ਤੋਂ ਜ਼ਿਆਦਾ ਪਿਆਰ ਕਰਦਾ ਹਾਂ।' ਇਸ ਬਾਅਦ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਕਪਿਲ ਨੇ ਗਿੰਨੀ ਨਾਲ ਚੋਰੀ ਛਿਪੇ ਵਿਆਹ ਕਰ ਲਿਆ ਹੈ। ਹਾਲਾਂਕਿ ਕਪਿਲ ਨੇ ਸਾਫ ਕੀਤਾ ਹੈ ਕਿ ਉਨ੍ਹਾਂ ਨੇ ਅਜੇ ਵਿਆਹ ਨਹੀਂ ਕੀਤਾ ਹੈ। ਅੰਮ੍ਰਿਤਸਰ ਦੇ ਰਣਜੀਤ ਐਵਨਿਊ ਈ ਬਲਾਕ 'ਚ ਰਹਿਣ ਵਾਲੀ ਕਪਿਲ ਦੀ ਮਾਂ ਅਤੇ ਭਰਾ-ਭਾਬੀ ਵੀ ਉਨ੍ਹਾਂ ਦੇ ਇਸ ਫੈਸਲੇ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਗਿੰਨੀ ਉਨ੍ਹਾਂ ਨੂੰ ਸ਼ੁਰੂ ਤੋਂ ਪਸੰਦ ਹਨ, ਇਸ ਲਈ ਉਹ ਕਪਿਲ ਨੂੰ ਹਮੇਸ਼ਾ ਗਿੰਨੀ ਲਈ ਹਾਂ ਕਹਿੰਦੇ ਸਨ।
ਦੱਸਣਯੋਗ ਹੈ ਕਿ ਕਪਿਲ ਦੇ ਪਿਤਾ ਪੰਜਾਬ ਪੁਲਸ 'ਚ ਹੈੱਡ ਕਾਂਸਟੇਬਲ ਹਨ ਅਤੇ ਮਾਂ ਜਨਕ ਰਾਣੀ ਹਾਊਸ ਵਾਈਫ ਹੈ। ਉਹ ਕਈ ਵਾਰ ਕਪਿਲ ਦੇ ਸ਼ੋਅ 'ਚ ਵੀ ਨਜ਼ਰ ਆ ਚੁੱਕੀ ਹੈ। ਹਿੰਦੂ ਕਾਲੇਜ ਅੰਮ੍ਰਿਤਸਰ ਤੋਂ ਪੜ੍ਹੇ ਕਪਿਲ ਨੇ ਪੜ੍ਹਾਈ ਦੇ ਬਾਅਦ ਅੰਮ੍ਰਿਤਸਰ 'ਚ ਇਕ ਲੋਕਲ ਪੀ. ਸੀ. ਓ. 'ਚ ਕੰਮ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਉਹ ਥਿਏਟਰ ਨਾਲ ਵੀ ਜੁੜੇ ਸਨ। ਗ੍ਰੈਜੁਏਸ਼ਨ ਦੇ ਬਾਅਦ ਉਹ ਮੁੰਬਈ ਆ ਗਏ। ਕਪਿਲ ਦੇ ਭਰਾ ਅਸ਼ੋਕ ਕੁਮਾਰ ਸ਼ਰਮਾ ਵੀ ਪੁਲਸ 'ਚ ਹਨ। ਕਪਿਲ ਸ਼ਰਮਾ ਨੂੰ ਪਹਿਲਾ ਬ੍ਰੇਕ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੰਜ' 'ਚ ਮਿਲਿਆ ਸੀ। ਇਸ ਸ਼ੋਅ ਤੋਂ ਉਨ੍ਹਾਂ ਨੂੰ ਇਨਾਮ 'ਚ 10 ਲੱਖ ਰੁਪਏ ਮਿਲੇ ਸਨ। ਕਪਿਲ ਅਜੇ ਮੁੰਬਈ 'ਚ ਹੀ ਰਹਿੰਦੇ ਹਨ। ਸੂਤਰਾਂ ਮੁਤਾਬਕ, ਉਹ ਆਪਣੀ ਆਉਣ ਵਾਲੀ ਫਿਲਮ 'ਫਿਰੰਗੀ' ਦੇ ਰਿਲੀਜ਼ ਹੋਣ ਦੇ ਬਾਅਦ ਵਿਆਹ ਕਰ ਸਕਦੇ ਹਨ। ਤਸਵੀਰਾਂ 'ਚ ਤੁਸੀਂ ਵੀ ਦੇਖੋ, ਕਪਿਲ ਸ਼ਰਮਾ ਦੇ ਅੰਮ੍ਰਿਤਸਰ ਘਰ ਦੀਆਂ ਕੁਝ ਖਾਸ ਤਸਵੀਰਾਂ—

Tags: Kapil Sharma Amritsar homeਕਪਿਲ ਸ਼ਰਮਾ ਅੰਮ੍ਰਿਤਸਰ ਘਰ

About The Author

Anuradha Sharma

Anuradha Sharma is News Editor at Jagbani.