FacebookTwitterg+Mail

ਕਪਿਲ ਦੇ ਸ਼ੋਅ ਨੂੰ ਛੱਡਣ ਦੀ ਖਬਰ 'ਤੇ ਚੰਦਨ ਪ੍ਰਭਾਕਰ ਨੇ ਕੀਤਾ ਵੱਡਾ ਖੁਲਾਸਾ, ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

    1/10
25 March, 2017 04:22:15 PM

ਮੁੰਬਈ— 'ਦਿ ਕਪਿਲ ਸ਼ਰਮਾ ਸ਼ੋਅ' 'ਚ ਚੰਦੂ ਦਾ ਕਿਰਦਾਰ ਨਿਭਾਉਣ ਵਾਲੇ ਕਾਮੇਡੀਅਨ ਚੰਦਨ ਪ੍ਰਭਾਕਰ ਨੇ ਇਹ ਸਾਫ ਕਿਹਾ ਹੈ ਕਿ ਮੈਂ ਕਪਿਲ ਦਾ ਸ਼ੋਅ ਨਹੀਂ ਛੱਡ ਰਿਹਾ ਹਾਂ। ਇਨ੍ਹੀਂ ਦਿਨੀਂ ਚੰਦਨ ਇਕ ਨਵੇਂ ਸ਼ੋਅ ਦੀ ਤਿਆਰੀ ਕਰ ਰਹੇ ਹਨ ਪਰ ਉਨ੍ਹਾਂ ਇਹ ਸਾਫ ਕਿਹਾ ਹੈ ਕਿ ਜੇਕਰ ਦੋਵੇਂ ਸ਼ੋਅ ਆਪਸ 'ਚ ਟਕਰਾਏ ਤਾਂ ਮੈਂ ਪਹਿਲ ਕਪਿਲ ਦੇ ਸ਼ੋਅ ਨੂੰ ਹੀ ਦੇਵਾਗਾ। ਇਕ ਇਟਰਵਿਊ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਮੈਂ ਸ਼ੋਅ ਕਰ ਰਿਹਾ ਹਾਂ। ਇਹ ਜਰੂਰ ਹੈ ਕਿ ਜੇ ਦੋਵੇਂ ਸ਼ੋਅ ਇਕ ਟਾਈਮ 'ਤੇ ਆਉਂਦੇ ਹਨ ਤਾਂ ਥੋੜੀ ਮੁਸ਼ਕਲ ਹੋ ਸਕਦੀ ਹੈ। ਕੰਮ ਹੀ ਮੇਰੇ ਲਈ ਸਭ ਕੁਝ ਹੈ ਜੋ ਮੈਂ ਕਰ ਰਿਹਾ ਹਾਂ। ਇਹ ਮੈਂ ਸ਼ੋਕ ਪੂਰਾ ਕਰਨ ਲਈ ਨਹੀਂ ਕਰ ਰਿਹਾ ਹਾਂ।

ਜ਼ਿਕਰਯੋਗ ਹੈ ਕਿ ਗੁੱਥੀ ਤੇ ਕਪਿਲ ਦੇ ਆਪਸੀ ਵਿਵਾਦ ਤੋਂ ਬਾਅਦ ਇਸ ਸ਼ੋਅ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਮੀਡੀਆ ਵੱਲੋਂ ਆ ਰਹੀਆਂ ਹਨ। ਇਹ ਵੀ ਖਬਰ ਆਈ ਹੈ ਕਿ ਚੰਦਨ ਤੋਂ ਇਲਾਵ ਅਲੀ ਅਸਗਰ ਵੀ ਇਸ ਸ਼ੋਅ ਨੂੰ ਛੱਡ ਰਹੇ ਹਨ। ਇਨ੍ਹਾਂ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਵੀ ਸ਼ੋਅ ਨੂੰ ਲੈ ਕੇ ਕਾਫੀ ਚਰਚਾ 'ਚ ਹਨ ਪਰ ਚੰਦਨ ਨੇ ਇਹ ਸਾਫ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਵੀ ਇਸ ਸ਼ੋਅ 'ਚ ਸ਼ਾਮਲ ਹੋਣਾ ਸਾਫ ਹੋ ਗਿਆ ਹੈ ਅਤੇ ਮੈਂ ਵੀ ਇਸ ਸ਼ੋਅ ਨੂੰ ਨਹੀਂ ਛੱਡ ਰਿਹਾ ਹਾਂ। ਹਾਲ ਹੀ 'ਚ ਇਹ ਦੇਖਿਆ ਜਾ ਰਿਹਾ ਹੈ ਕਿ ਸੁਨੀਲ ਸ਼ੋਅ 'ਚ ਵਾਪਸੀ ਕਰਦੇ ਹਨ ਜਾਂ ਨਹੀ।


Tags: Kapil Sharma Chandan Prabhakar Kapil Sharma Ali Asgar Navjot Singh Sidhu ਕਪਿਲ ਸ਼ਰਮਾ ਚੰਦਨ ਪ੍ਰਭਾਕਰ