FacebookTwitterg+Mail

ਕਪਿਲ ਸ਼ਰਮਾ ਨਾਲ ਜੁਗਲਬੰਦੀ ਕਰਨਗੇ ਪਾਰੀਤੋਸ਼ ਤ੍ਰਿਪਾਠੀ

kapil sharma
27 March, 2017 09:00:42 AM
ਮੁੰਬਈ— ਅਦਾਕਾਰੀ ਦੀ ਦੁਨੀਆ ਤੋਂ ਐਕਟਿੰਗ ਦੀ ਦੁਨੀਆ 'ਚ ਆਉਣ ਵਾਲੇ ਪਾਰੀਤੋਸ਼ ਤ੍ਰਿਪਾਠੀ ਛੇਤੀ ਹੀ ਕਪਿਲ ਸ਼ਰਮਾ ਦੇ ਸ਼ੋਅ 'ਚ ਉਨ੍ਹਾਂ ਨਾਲ ਜੁਗਲਬੰਦੀ ਕਰਦੇ ਨਜ਼ਰ ਆਉਣਗੇ। 'ਇੰਡੀਅਨ ਆਈਡਲ' 'ਚ ਇਨ੍ਹੀਂ ਦਿਨੀਂ ਕਰਨ ਵਾਹੀ ਦੇ ਨਾਲ-ਨਾਲ ਪਾਰੀਤੋਸ਼ ਤ੍ਰਿਪਾਠੀ ਦੀ ਜੁਗਲਬੰਦੀ ਨੂੰ ਕਾਫੀ ਸ਼ਲਾਘਾ ਮਿਲੀ ਹੈ। ਕਪਿਲ ਸ਼ਰਮਾ ਤੇ ਸੁਨੀਲ ਗਰੋਵਰ (ਡਾ. ਮਸ਼ਹੂਰ) ਦੇ ਝਗੜਿਆਂ ਦੀ ਗੱਲ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ।
ਜ਼ਿਕਰਯੋਗ ਹੈ ਕਿ ਹਾਸਰਸ ਡਰਾਮੇ 'ਚ ਲੜਾਈ ਦਾ ਤੜਕਾ ਹੁਣ ਇਕ ਨਵਾਂ ਰੰਗ ਲੈ ਕੇ ਆਵੇਗਾ। ਇਕ ਪਾਸੇ ਜਿੱਥੇ ਡਾ. ਮਸ਼ਹੂਰ ਦੇ ਸ਼ੋਅ ਛੱਡ ਦੇਣ ਦੀ ਗੱਲ ਹੈ, ਉਥੇ ਇਸ ਸ਼ੋਅ 'ਚ ਅੱਜ ਤੋਂ ਪਾਰੀਤੋਸ਼ ਤ੍ਰਿਪਾਠੀ ਵੀ ਨਜ਼ਰ ਆਉਣਗੇ। ਜਿੱਥੋਂ ਤਕ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਕਾਰ ਵਿਵਾਦਾਂ ਦੀ ਗੱਲ ਹੈ ਤਾਂ ਇਹ ਵਿਵਾਦ ਕੁਝ ਦਿਨ ਪਹਿਲਾਂ ਹੋਇਆ ਸੀ ਜਦੋਂ ਇਸ ਦਾ ਪਹਿਲਾ ਐਪੀਸੋਡ ਸ਼ੂਟ ਹੋ ਚੁੱਕਾ ਸੀ।

Tags: Kapil Sharmaparitosh TripathiThe Kapil Sharma ShowSunil Groverਕਪਿਲ ਸ਼ਰਮਾਪਾਰੀਤੋਸ਼ ਤ੍ਰਿਪਾਠੀਸੁਨੀਲ ਗਰੋਵਰ