FacebookTwitterg+Mail

ਤਾਂ ਹੁਣ Colors Channel ਇਸ ਤਰ੍ਹਾਂ ਲਵੇਗਾ ਕਪਿਲ ਤੋਂ ਬਦਲਾ!

kapil sharma
27 March, 2017 10:37:44 AM
ਮੁੰਬਈ— 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਸੁਨੀਲ ਗਰੋਵਰ ਦੇ ਹੱਟਣ ਤੋਂ ਬਾਅਦ ਹੁਣ ਕਪਿਲ ਦੀਆਂ ਮੁਸ਼ਕਿਲਾਂ ਹੋਰ ਵੀ ਵਧਣ ਵਾਲੀਆਂ ਹਨ। ਸੂਤਰਾਂ ਮੁਤਾਬਕ ਕਲਰਸ ਟੀ. ਵੀ. ਕਪਿਲ ਸ਼ਰਮਾ ਦੇ ਸ਼ੋਅ ਦੇ ਵਿਰੁੱਧ ਸੁਨੀਲ ਗਰੋਵਰ ਅਤੇ ਅਲੀ ਅਸਗਰ ਨੂੰ ਲੈ ਕੇ ਇੱਕ ਨਵਾਂ ਸ਼ੋਅ ਲਿਆਉਣ ਦੀ ਤਿਆਰੀ 'ਚ ਹੈ। ਇਸ ਲਈ ਚੈਨਲ ਨੇ ਸੁਨੀਲ ਨਾਲ ਗੱਲਬਾਤ ਵੀ ਸ਼ੁਰੂ ਕਰ ਦਿੱਤੀ ਹੈ।
ਕਪਿਲ ਦੇ ਬੁਰੇ ਵਰਤਾਓ ਨਾਲ ਨਾਰਾਜ ਹੈ ਚੈਨਲ...
ਪਿਛਲੇ ਸਾਲ ਕਲਰਸ ਨਾਲ ਕਪਿਲ ਸ਼ਰਮਾ ਦੇ ਵਿਵਾਦ ਤੋਂ ਬਾਅਦ ਚੈਨਲ ਉਸ ਨਾਲ ਪਹਿਲਾਂ ਤੋਂ ਹੀ ਗੁੱਸੇ ਸੀ। ਕਪਿਲ ਦੇ ਬੁਰੇ ਸਲੂਕ ਕਰਨ ਚੈਨਲ ਨੇ ਉਸ ਨੂੰ ਮੁਆਫ ਨਹੀਂ ਕਰਨਾ। ਅਜਿਹਾ 'ਚ ਹੁਣ ਜਦੋਂ ਕਿ ਸੁਨੀਲ ਗਰੋਵਰ ਅਤੇ ਕਪਿਲ ਦੀ ਲੜਾਈ ਇੰਨੀ ਜ਼ਿਆਦਾ ਵਧ ਗਈ ਹੈ ਅਤੇ ਕਪਿਲ ਦੇ ਸ਼ੋਅ ਦੇ ਜ਼ਿਆਦਾਤਰ ਮੈਂਬਰਸ ਉਸ ਦਾ ਸ਼ੋਅ ਛੱਡ ਚੁੱਕੇ ਹਨ ਤਾਂ ਕਲਰਸ ਕਪਿਲ ਦੇ ਵਿਰੁੱਧ ਇਹ ਸ਼ੋਅ ਲਿਆਉਣ ਦੀ ਤਿਆਰੀ 'ਚ ਹੈ। ਫਿਲਹਾਲ ਇਸ ਲਈ ਚੈਨਲ ਦੇ ਅਲੀ ਅਸਗਰ ਨਾਲ ਗੱਲਬਾਤ ਕੀਤੀ ਹੈ। ਜਦੋਂਕਿ ਸ਼ੋਅ ਕਦੋਂ ਤੱਕ ਸ਼ੁਰੂ ਹੋਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਿਛਲੇ ਸਾਲ ਕਲਰਸ ਨਾਲ ਵਿਵਾਦ ਤੋਂ ਬਾਅਦ ਕਪਿਲ ਨੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਸੋਨੀ ਚੈਨਲ 'ਤੇ ਸ਼ੁਰੂ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਜਦੋਂ ਕਪਿਲ ਅਤੇ ਉਸ ਦੇ ਟੀਮ ਮੈਂਬਰਸ ਆਸਟ੍ਰਲੀਆ ਤੋਂ ਮੁੰਬਈ ਪਰਤ ਰਹੇ ਸਨ ਤਾਂ ਉਸ ਸਮੇਂ ਫਲਾਈਟ 'ਚ ਉਨ੍ਹਾਂ ਨੇ ਕਲੀਗ ਸੁਨੀਲ ਗਰੋਵਰ ਨਾਲ ਖੂਬ ਝਗੜਾ ਕੀਤਾ। ਉਨ੍ਹਾਂ ਨੇ ਨਾ ਸਿਰਫ ਸੁਨੀਲ ਸਗੋਂ ਟੀਮ ਦੇ ਬਾਕੀ ਮੈਂਬਰਸ ਨੂੰ ਵੀ ਗਾਲੀ-ਗਲੌਚ ਕੀਤਾ। ਇਸ ਤੋਂ ਬਾਅਦ ਕਪਿਲ ਨੇ ਸੁਨੀਲ ਨਾਲ ਕੁੱਟਮਾਰ ਵੀ ਕੀਤੀ। ਜਦੋਂ ਮਾਮਲਾ ਜ਼ਿਆਦਾ ਵਧਣ ਲੱਗਾ ਤਾਂ ਫਲਾਈਟ ਦੇ ਕਾਰਮਚਾਰੀ ਬਚਾਅ ਲਈ ਅੱਗੇ ਵਧੇ।

Tags: Kapil SharmaAli AsgarColors ChannelThe Kapil Sharma ShowSunil Groverਦਿ ਕਪਿਲ ਸ਼ਰਮਾ ਸ਼ੋਅਸੁਨੀਲ ਗਰੋਵਰਕਪਿਲ ਸ਼ਰਮਾ