FacebookTwitterg+Mail

ਕਪਿਲ ਸ਼ਰਮਾ ਦੇ ਖਿਲਾਫ 'ਏਅਰ ਇੰਡੀਆ' ਨੇ ਚੁੱਕਿਆ ਇਹ ਸਖ਼ਤ ਕਦਮ

    1/5
27 March, 2017 02:15:37 PM
ਮੁੰਬਈ— ਟੀ. ਵੀ. ਦੇ ਮਸ਼ਹੂਰ 'ਦਿ ਕਪਿਲ ਸ਼ਰਮਾ ਸ਼ੋਅ' ਇੰਨੀ ਦਿਨੀਂ ਵਿਵਾਦਾਂ ਦੇ ਘੇਰੇ 'ਚ ਫਸਿਆ ਹੋਇਆ ਹੈ। ਸ਼ੋਅ 'ਚ ਕਾਮੇਡੀਅਨ ਕਪਿਲ ਸ਼ਰਮਾ ਅਤੇ ਉਨ੍ਹਾਂ ਦੇ ਸਾਥੀ ਸੁਨੀਲ ਗਰੋਵਰ ਵਿਚਕਾਰ ਕਾਫੀ ਨਰਾਜ਼ਗੀ ਵਧਦੀ ਜਾ ਰਹੀ ਹੈ। ਹਾਲ ਹੀ 'ਚ ਹਵਾਈ ਸਫਰ ਦੌਰਾਨ ਯਾਤਰੀਆਂ ਦੁਆਰਾ ਕੀਤੀ ਜਾ ਰਹੀ ਮਨਮਾਨੀ ਅਤੇ ਬਦਤਮੀਜੀ ਦੀਆਂ ਵੱਧਦੀ ਹੋਈਆਂ ਘਟਨਾਵਾਂ ਨੂੰ ਦੇਖਦੇ ਹੋਏ ਹੁਣ ਇੰਡੀਅਨ ਏਅਰਲਾਈਨਜ਼ ਅਜਿਹੇ ਯਾਤਰੀਆਂ ਖਿਲਾਫ ਸਖ਼ਤ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਖਾਸ ਕਰਕੇ ਸੈਲੀਬ੍ਰੇਟਿਜ਼ੀ ਅਤੇ ਵੀ. ਵੀ. ਆਈ. ਪੀ. ਲੋਕਾਂ ਦੇ ਖਿਲਾਫ ਜੋ ਹਵਾਈ ਸਫਰ ਦੌਰਾਨ ਆਪਣੀ ਮਨਮਾਨੀ ਕਰਦੇ ਹਨ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਏਅਰ ਇੰਡੀਆ ਹੁਣ ਕਾਮੇਡੀਅਨ ਕਪਿਲ ਨੂੰ ਚੇਤਾਵਨੀ ਦੇਣ ਦੀ ਤਿਆਰੀ 'ਚ ਹਨ।
ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਦਿਨੀਂ ਕਪਿਲ ਸ਼ਰਮਾ ਨੇ ਸਹਿ-ਕਲਾਕਾਰ ਸੁਨੀਲ ਗਰੋਵਰ ਨਾਲ ਆਸਟਰੇਲੀਆ-ਇੰਡੀਆ ਦੀ ਫਲਾਈਟ 'ਚ ਕਾਫੀ ਲੜਾਈ ਕੀਤੀ। ਉਨ੍ਹਾਂ ਨੇ ਸੁਨੀਲ ਨਾਲ ਬਦਸਲੂਕੀ ਕੀਤੀ।
ਸੂਤਰਾਂ ਮੂਤਾਬਕ, ਕਪਿਲ ਨੇ ਸੁਨੀਲ ਦੇ ਜੁੱਤੀ ਮਾਰੀ ਸੀ ਅਤੇ ਉਸ ਨੂੰ ਗਾਲਾਂ ਵੀ ਕੱਢੀਆਂ।
ਇਸ ਮਾਮਲੇ ਦੀ ਜਾਂਚ ਪੜਤਾਲ ਲਈ ਹੁਣ ਏਅਰ-ਇੰਡੀਆ ਦੇ ਚੀਫ ਅਸ਼ਵਨੀ ਲੋਹਾਨੀ ਨੇ ਕਪਿਲ ਸ਼ਰਮਾ ਦੇ ਉਸ ਰਵੱਈਏ ਦੇ ਖਿਲਾਫ ਰਿਪੋਰਟ ਮੰਗੀ ਹੈ ਅਤੇ ਇਸ ਤੋਂ ਬਾਅਦ ਕਪਿਲ ਨੂੰ ਸਖ਼ਤ ਚੇਤਾਵਨੀ ਦਿੱਤੀ ਜਾਵੇਗੀ।

Tags: Kapil SharmaAir IndiaSunil Groverਕਪਿਲ ਸ਼ਰਮਾਸੁਨੀਲ ਗਰੋਵਰਏਅਰ ਇੰਡੀਆ