FacebookTwitterg+Mail

ਕਪਿਲ ਸ਼ਰਮਾ 'ਤੇ ਆਈ ਇਕ ਹੋਰ ਮੁਸੀਬਤ, ਸ਼ੋਅ ਨੂੰ ਨਾਪਸੰਦ ਕਰਨ ਵਾਲਿਆਂ ਦੀ ਵੱਧੀ ਗਿਣਤੀ

kapil sharma
27 March, 2017 02:46:28 PM

ਨਵੀਂ ਦਿੱਲੀ— ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਕਾਰ ਹੋਏ ਵਿਵਾਦ ਕਰਕੇ ਕਪਿਲ ਕਾਫੀ ਚਰਚਾ 'ਚ ਹਨ। ਇਸ ਵਿਵਾਦ ਕਰਕੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਕਈ ਮੈਬਰਾਂ ਨੇ ਵੀ ਸ਼ੋਅ 'ਤੇ ਸ਼ੂਟ ਕਰਨਾ ਬੰਦ ਕਰ ਦਿੱਤਾ ਹੈ। ਇਸ ਦਾ ਸਿੱਧਾ ਅਸਰ ਸ਼ੋਅ ਦੀ ਟੀ. ਆਰ. ਪੀ. ਅਤੇ ਵਿਯੂਅਰਸ਼ਿਪ 'ਤੇ ਪੈ ਰਿਹਾ ਹੈ। ਹਾਲ ਹੀ ਸ਼ੂਟ ਹੋਏ ਸ਼ੋਅ ਦੇ ਦੋ ਐਪੀਸੋਡ ਨੂੰ ਯੂਟਿਊਬ 'ਤੇ ਲਾਈਕ ਕਰਨ ਦੀ ਬਜਾਏ ਤਿੰਨ ਗੁਣਾ ਡਿਸਲਾਈਕ ਕੀਤਾ ਗਿਆ ਹੈ। ਇਨ੍ਹਾਂ ਸਭ ਗੱਲਾਂ ਦਾ ਕਾਰਨ ਕਪਿਲ ਦਾ ਫਲਾਈਟ 'ਚ ਹੋਇਆ ਵਿਵਾਦ ਦੱਸਿਆ ਜਾ ਰਿਹਾ ਹੈ। ਇਹ ਖਬਰ ਸਾਹਮਣੇ ਆ ਰਹੀ ਹੈ ਕਿ 'ਦਿ ਕਪਿਲ ਸ਼ਰਮਾ ਸ਼ੋਅ' ਦੇ ਬੀਤੇ ਐਪੀਸੋਡ 'ਚ ਫਿਲਮ 'ਨਾਮ ਸ਼ਬਾਨਾ' ਦੇ ਮਨੋਜ ਵਾਜਪਾਈ ਤੇ ਤਾਪਸੀ ਪੰਨੂ ਮਹਿਮਾਨ ਦੇ ਰੂਪ 'ਚ ਆਏ ਸੀ। ਇਸ ਐਪੀਸੋਡ ਨੂੰ ਯੂਟਿਊਬ 'ਤੇ ਲੱਗਭਗ 15 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਸੀ ਪਰ ਇਸ ਨੂੰ 14,610 ਲੋਕਾਂ ਨੇ ਪਸੰਦ ਕੀਤਾ ਅਤੇ 51 ਹਜ਼ਾਰ ਲੋਕਾਂ ਨੇ ਨਾਪਸੰਦ ਕੀਤਾ। ਉਹੀ ਸ਼ਨੀਵਾਰ ਨੂੰ ਪੇਸ਼ ਕੀਤੇ ਗਏ ਸਪੈਸ਼ਲ ਐਪੀਸੋਡ ਨੂੰ ਸਿਰਫ 2,98,255 ਲੋਕਾਂ ਨੇ ਦੇਖਿਆ ਸੀ। ਇਸ ਐਪੀਸੋਡ 6,683 ਲੋਕਾਂ ਨੇ ਪਸੰਦ ਕੀਤਾ ਅਤੇ 19,700 ਲੋਕਾਂ ਨੇ ਨਾਪਸੰਦ ਕੀਤਾ ਸੀ।

ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ ਦੇ ਸ਼ੋਅ ਨੂੰ ਵਿਵਾਦ ਤੋਂ ਪਹਿਲਾਂ ਦੇ ਐਪੀਸੋਡ ਨੂੰ 1 ਕਰੋੜ ਤੋਂ ਜ਼ਿਆਦਾ ਵਿਉਜ਼ ਮਿਲਦੇ ਸੀ। ਪਿਛਲੇ ਹਫਤੇ ਅਨੁਸ਼ਕਾ ਤੇ ਵਿਦਿਆ ਬਾਲਨ ਵਾਲੇ ਐਪੀਸੋਡ ਨੂੰ ਵੀ 50 ਲੱਖ ਤੋਂ ਵੀ ਜ਼ਿਆਦਾ ਵਾਰੀ ਵੇਖਿਆ ਗਿਆ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਕਪਿਲ ਦੇ ਸ਼ੋਅ ਨੂੰ ਨਾਪਸੰਦ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਇਹ ਖਬਰ ਵੀ ਆ ਰਹੀ ਹੈ ਕਿ ਕਪਿਲ ਨੇ ਸੁਨੀਲ ਨੂੰ ਕਈ ਵਾਰ ਕਾਲ ਕੀਤੀ ਪਰ ਸੁਨੀਲ ਉਨ੍ਹਾਂ ਦੀ ਗੱਲ ਮੰਨਣ ਨੂੰ ਰਾਜੀ ਹੀ ਨਹੀਂ ਹੋ ਰਹੇ ਹਨ। ਇਸ ਤੋਂ ਇਲਾਵਾ ਸੁਨੀਲ ਨੂੰ ਇਕ ਨਵੇਂ ਸ਼ੋਅ ਦਾ ਆਫਰ ਵੀ ਆ ਰਿਹਾ ਹੈ ਜਿਸ 'ਤੇ ਉਹ ਸੋਨੀ ਟੀ. ਵੀ. ਨਾਲ ਕਨਟਰੈਕਟ ਖਤਮ ਹੋਣ ਤੋਂ ਬਾਅਦ ਇਸ ਬਾਰੇ ਸੋਚਣਗੇ। ਇਸ ਸ਼ੋਅ 'ਚ ਅਲੀ ਅਸਗਰ ਤੇ ਚੰਦਨ ਪ੍ਰਭਾਕਰ ਵੀ ਨਜ਼ਰ ਆ ਸਕਦੇ ਹਨ।


Tags: Kapil Sharma Sunil Grover YouTube Ali AsgarThe Kapil Sharma Show ਕਪਿਲ ਸ਼ਰਮਾ ਸੁਨੀਲ ਗਰੋਵਰ ਯੂਟਿਊਬ