FacebookTwitterg+Mail

...ਤਾਂ ਹੁਣ ਹੋਇਆ ਕਪਿਲ ਦੇ ਝਗੜੇ ਦਾ ਖੁਲਾਸਾ, ਜਾਣੋ ਪੂਰੀ ਖ਼ਬਰ

    1/8
28 March, 2017 11:21:55 AM
ਮੁੰਬਈ—ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਹੁਣ ਪੂਰੀ ਤਰ੍ਹਾਂ ਵੱਖ-ਵੱਖ ਹੋ ਗਈ ਹੈ। ਸੁਨੀਲ ਗਰੋਵਰ, ਚੰਦਨ ਪ੍ਰਭਾਕਰ, ਅਲੀ ਅਸਗਰ ਸ਼ਰਮਾ ਸ਼ੋਅ 'ਚ ਪੇਸ਼ਕਾਰੀ ਕਰਨ ਲਈ ਸਾਫ ਮਨਾ ਕਰ ਦਿੱਤਾ ਸੀ। ਕਪਿਲ ਨੇ ਸੁਨੀਲ ਗਰੋਵਰ ਨਾਲ ਸੋਸ਼ਲ ਮੀਡੀਆ 'ਤੇ ਮਾਫੀ ਤੱਕ ਮੰਗੀ ਸੀ, ਪਰ ਸੁਨੀਲ ਨੇ ਇਹ ਕਹਿ ਦਿੱਤਾ ਸੀ ਕਿ ਭਗਵਾਨ ਬਣਨ ਦੀ ਕੋਸ਼ਿਸ਼ ਨਾ ਕਰੋ।
ਕਪਿਲ ਅਤੇ ਚੰਦਨ ਦਾ ਝਗੜਾ ਸਿਡਨੀ, ਆਸਟਰੇਲੀਆ 'ਚ ਸ਼ੁਰੂ ਹੋਇਆ। ਦਰਅਸਲ, ਆਸਟਰੇਲੀਆ ਟੂਰ 'ਤੇ ਫਰਸਟ ਹਲਟਰ ਸਿਡਨੀ 'ਚ ਹੋਇਆ। ਇਸ ਦੌਰਾਨ ਚੰਦਨ ਨੂੰ ਕਪਿਲ ਦੀ ਗੱਲਬਾਤ ਦਾ ਤਰੀਕਾ ਪਸੰਦ ਨਹੀਂ ਆਇਆ। ਉਨ੍ਹਾਂ ਨੇ ਸਾਫ ਤੌਰ 'ਤੇ ਕਪਿਲ ਨੂੰ ਚੇਤਾਵਨੀ ਦੇ ਦਿੱਤੀ। ਚੰਦਨ ਨੇ ਕਿਹਾ, ''ਤੂੰ ਹੋਵੇਗਾ ਕਪਿਲ ਸ਼ਰਮਾ, ਪਰ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਸਕਦਾ।'' ਇਸ 'ਤੇ ਕਪਿਲ ਭੜਕ ਗਏ ਅਤੇ ਉਨ੍ਹਾਂ ਨੇ ਪਲਟ ਕੇ ਵਾਰ ਕੀਤਾ, ''ਥੱਪੜ ਮਾਰਾਗਾਂ ਤੇਰੇ।''
ਇਸ ਦੇ ਲਗਭਗ 1 ਘੰਟੇ ਬਾਅਦ ਹੀ ਚੰਦਨ ਹੋਟਲ ਛੱਡ ਕੇ ਚਲਾ ਗਿਆ ਕਿਉਂਕਿ ਕਪਿਲ ਲਗਾਤਾਰ ਉਨ੍ਹਾਂ ਨੂੰ ਗਾਲਾਂ ਕੱਢ ਰਿਹਾ ਸੀ। ਇਸ ਦੌਰਾਨ ਕਪਿਲ ਨੇ ਚੰਦਨ 'ਤੇ ਨਿਸ਼ਾਨਾ ਕੱਸਿਆ, ''ਤੂੰ ਮੇਰਾ ਦੋਸਤ ਸੀ, ਇਸ ਲਈ ਸ਼ੋਅ 'ਚ ਟਿੱਕਿਆ ਹੋਇਆ ਹੈ।'' ਕਪਿਲ ਅਤੇ ਉਨ੍ਹਾਂ ਦੀ ਟੀਮ ਦਾ ਅਗਲਾ ਸਟਾਪ ਮੇਲਬੋਰਨ ਸੀ, ਪਰ ਚੰਦਨ ਇਸ ਪੇਸ਼ਕਾਰੀ ਤੋਂ ਦੂਰ ਰਹੇ। ਕੁਝ ਦੇਰ ਲਈ ਮਾਮਲਾ ਸ਼ਾਤ ਹੋਇਆ, ਪਰ ਫਿਰ ਕਪਿਲ ਨੇ ਏਅਰਪੋਰਟ 'ਤੇ ਅਤੇ ਫਿਰ ਫਲਾਈਟ 'ਚ ਚੰਦਨ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਤਰ੍ਹਾਂ ਕਪਿਲ ਨੇ ਕੱਸਿਆ ਸੁਨੀਲ 'ਤੇ ਨਿਸ਼ਾਨਾ
► ਜਦੋਂ ਕਪਿਲ ਏਅਰਲਾਈਨਜ਼ ਦੇ ਸਟਾਫ ਨਾਲ ਝਗੜਾ ਕਰ ਰਹੇ ਸਨ ਤਾਂ ਉਸ ਸਮੇਂ ਸੁਨੀਲ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ, ''ਪਾਜ਼ੀ, ਤੁਸੀਂ ਵੈਲ ਨਾਨ ਪਰਸਨੈਲਿਟੀ ਹੋ। ਜਨਤਕ ਸਥਾਨਾਂ 'ਤੇ ਤੁਹਾਨੂੰ ਅਜਿਹੀ ਭਾਸ਼ਾ ਸ਼ੋਭਾ ਨਹੀਂ ਦਿੰਦੀ। ਇਸ ਤੋਂ ਗੁੱਸੇ 'ਚ ਆਏ ਕਪਿਲ ਨੇ ਸੁਨੀਲ ਕਿਹਾ, ''ਤੇਰੀ ਔਕਾਤ ਕੀ ਹੈ, ਜੋ ਤੂੰ ਮੈਨੂੰ ਇਸ ਤਰ੍ਹਾਂ ਬੋਲੇ। ਇਸ ਤੋਂ ਬਾਅਦ ਮਾਮਲਾ ਵਧਦਾ ਗਿਆ ਅਤੇ ਕਪਿਲ ਨੇ ਸੁਨੀਲ 'ਤੇ ਹੱਥ ਵੀ ਉਠਾ ਦਿੱਤਾ।
ਬੇਸ਼ੱਕ, ਆਸਟਰੇਲੀਆ ਟੂਰ ਕਪਿਲ ਲਈ ਹਾਨੀਕਾਰਕ ਸਾਬਿਤ ਹੋਇਆ ਪਰ ਲੜਾਈ-ਝਗੜੇ ਤੋਂ ਪਹਿਲਾ ਇਸ ਵੋਕੇਸ਼ਨ 'ਚ ਕਪਿਲ ਨੇ ਬਾਕੀ ਟੀਮ ਮੈਂਬਰਜ਼ ਨਾਲ ਖੂਬ ਮਸਤੀ ਕੀਤੀ ਸੀ। ਕਪਿਲ ਤੋਂ ਇਲਾਵਾ ਸੁਨੀਲ ਗਰੋਵਰ, ਅਲੀ ਅਗਸਰ, ਕੀਕੂ ਸ਼ਾਰਦਾ, ਸੁਗੰਧਾ ਮਿਸ਼ਰਾ ਨੇ ਹਾਲੀਡੇ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ 'ਚ ਸਾਰੇ ਮੈਂਬਰਜ਼ ਹੈਪੀ ਮੂਮੈਂਟਜ਼ ਸ਼ੇਅਰ ਕਰਦੇ ਹੋਏ ਨਜ਼ਰ ਆਏ ਸਨ।

Tags: Kapil SharmaThe Kapil Sharma ShowSunil GroverChandan Prabhakarਕਪਿਲ ਸ਼ਰਮਾਸੁਨੀਲ ਗਰੋਵਰਚੰਦਨ ਪ੍ਰਭਾਕਰ