FacebookTwitterg+Mail

ਕਪਿਲ ਸ਼ਰਮਾ 'ਤੇ ਲੱਗਾ ਚੋਰੀ ਦਾ ਦੋਸ਼, ਪੜ੍ਹੋ ਪੂਰਾ ਮਾਮਲਾ

kapil sharma
24 April, 2017 09:00:41 PM
ਮੁੰਬਈ— ਅਜਿਹਾ ਲੱਗਦਾ ਹੈ ਕਿ ਸੁਨੀਲ ਗਰੋਵਰ ਨਾਲ ਝਗੜੇ ਤੋਂ ਬਾਅਦ ਕਪਿਲ ਸ਼ਰਮਾ ਦੇ ਬੁਰੇ ਦਿਨ ਸ਼ੁਰੂ ਹੋ ਗਏ ਹਨ। ਹਾਲ ਹੀ 'ਚ ਸਟੈਂਡਅੱਪ ਕਾਮੇਡੀਅਨ ਅਭਿਜੀਤ ਗਾਂਗੁਲੀ ਨੇ ਕਪਿਲ 'ਤੇ ਚੋਰੀ ਦਾ ਦੋਸ਼ ਲਗਾਇਆ ਹੈ। ਅਭਿਜੀਤ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਨੋਟ ਲਿਖਦਿਆਂ ਕਪਿਲ ਦੇ ਸ਼ੋਅ ਦੀ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ। ਅਭਿਜੀਤ ਦਾ ਕਹਿਣਾ ਹੈ ਕਿ ਇਹ ਐਕਟ ਉਸ ਦਾ ਹੈ, ਜਿਸ ਨੂੰ ਕਪਿਲ ਨੇ ਆਪਣੇ ਸ਼ੋਅ 'ਤੇ ਵਰਤਿਆ ਹੈ। ਇਸ ਦੇ ਨਾਲ ਅਭਿਜੀਤ ਨੇ ਆਪਣੀ ਵੀਡੀਓ ਦਾ ਲਿੰਕ ਵੀ ਆਪਣੀ ਪੋਸਟ 'ਚ ਸ਼ੇਅਰ ਕੀਤਾ ਹੈ।
ਇਸ ਮਾਮਲੇ 'ਤੇ ਕਪਿਲ ਸ਼ਰਮਾ ਜਾਂ ਉਨ੍ਹਾਂ ਦੀ ਟੀਮ ਵਲੋਂ ਕਿਸੇ ਦਾ ਬਿਆਨ ਨਹੀਂ ਆਇਆ ਹੈ। ਹਾਲ ਹੀ 'ਚ ਜਾਰੀ ਹੋਏ ਪ੍ਰੋਮੋ 'ਚ ਕਪਿਲ ਸ਼ਰਮਾ ਨੇ ਕਿਹਾ, 'ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦੀ ਹਾਂ, ਜਿਹੜੇ ਵੱਖ-ਵੱਖ ਬੈਕਗਰਾਊਂਡ ਤੋਂ ਸਾਡੇ ਸ਼ੋਅ 'ਚ ਆਏ ਹਨ। ਮੈਂ ਆਪਣੀ ਟੀਮ ਤੇ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ, ਜਿਹੜੇ ਹੁਣ ਮੇਰੇ ਨਾਲ ਨਹੀਂ ਹਨ।' ਦਿ ਕਪਿਲ ਸ਼ਰਮਾ ਸ਼ੋਅ ਦੇ 100 ਐਪੀਸੋਡ ਪੂਰੇ ਹੋਣ 'ਤੇ ਡਾ. ਮਸ਼ਹੂਰ ਗੁਲਾਟੀ ਭਾਵ ਸੁਨੀਲ ਗਰੋਵਰ ਨੇ ਕਪਿਲ ਸ਼ਰਮਾ ਨੂੰ ਵਧਾਈ ਦਿੱਤੀ, ਉਥੇ ਸ਼ੋਅ ਦੇ ਦੂਜੇ ਮੈਂਬਰਾਂ ਨੇ ਵੀ ਉਨ੍ਹਾਂ ਲੋਕਾਂ ਦੇ ਕੰਮ ਦੀ ਤਾਰੀਫ ਕੀਤੀ, ਜਿਹੜੇ ਕਦੇ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਸਨ।

Tags: Kapil Sharma Abijit Ganguly ਕਪਿਲ ਸ਼ਰਮਾ ਅਭਿਜੀਤ ਗਾਂਗੁਲੀ