FacebookTwitterg+Mail

ਤਾਂ ਇਸ ਵਜ੍ਹਾ ਕਰਕੇ ਕਪਿਲ ਨੂੰ ਮੁਸ਼ਕਿਲਾਂ ਤੋਂ ਬਾਅਦ ਵੀ ਮਿਲੀ ਮੁਸਕਰਾਉਣ ਦੀ ਵਜ੍ਹਾ!

    1/2
25 May, 2017 04:30:53 PM

ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਆਪਣੇ ਸਾਥੀ ਸੁਨੀਲ ਗਰੋਵਰ ਨਾਲ ਹੋਏ ਵਿਵਾਦ ਤੋਂ ਬਾਅਦ ਕਾਫੀ ਸੁਰਖੀਆਂ 'ਚ ਰਹੇ ਸਨ। ਇਸ ਵਿਵਾਦ ਨਾਲ 'ਦਿ ਕਪਿਲ ਸ਼ਰਮਾ ਸ਼ੋਅ' ਦੀ ਟੀ. ਆਰ. ਪੀ. 'ਤੇ ਕਾਫੀ ਬੁਰਾ ਪ੍ਰਭਾਵ ਪਿਆ ਸੀ। ਸੂਤਰਾਂ ਮੁਤਾਬਕ ਕਪਿਲ ਸ਼ਰਮਾ ਦੀ ਗਰਲਫਰੈਂਡ ਗਿਨੀ ਇਨ੍ਹੀਂ ਦਿਨੀਂ ਕਪਿਲ ਦੇ ਸੈੱਟ 'ਤੇ ਜਾ ਰਹੀ ਹੈ। ਆਪਣੀ ਗਰਲਫਰੈਂਡ ਨੂੰ ਸੈੱਟ 'ਤੇ ਦੇਖ ਕਪਿਲ ਨੂੰ ਮੁਸਕਰਾਉਣ ਦੀ ਵਜ੍ਹਾ ਮਿਲ ਗਈ ਹੈ। ਤੁਹਾਨੂੰ ਇਹ ਦੱਸ ਦੇਈਏ ਕਿ ਸੁਨੀਲ ਨਾਲ ਹੋਏ ਵਿਵਾਦ ਤੋਂ ਪਹਿਲਾਂ ਇਨ੍ਹਾਂ ਦੋਵਾਂ ਦੇ ਰਿਲੇਸ਼ਨਸ਼ਿੱਪ ਬਾਰੇ ਜਾਣਕਾਰੀ ਮਿਲੀ ਸੀ। ਕਪਿਲ ਨੇ ਆਪਣੇ ਟਵੀਟਰ ਅਕਾਊਂਟ 'ਤੇ ਦੋਵਾਂ ਦੀ ਇਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਸੀ।

ਸੂਤਰਾਂ ਮੁਤਾਬਕ ਉਸ ਸਮੇਂ ਆਪਣੇ ਇਕ ਇੰਟਰਵਿਉ ਦੌਰਾਨ ਕਿਹਾ, ''ਪਤਾ ਨਹੀਂ ਲੋਕਾਂ ਨੂੰ ਮੇਰੇ ਟਵੀਟ 'ਤੇ ਵਿਸ਼ਵਾਸ ਕਿਉਂ ਨਹੀਂ ਹੁੰਦਾ। ਇਸ 'ਚ ਹੈਰਾਨੀ ਵਾਲੀ ਕਿਹੜੀ ਗੱਲ ਹੈ, ਹਾਂ ਮੈਂ ਗਿਨੀ ਨਾਲ ਵਿਆਹ ਕਰ ਰਿਹਾ ਹਾਂ ਅਤੇ ਉਹ ਮੇਰਾ ਪਿਆਰ ਹੈ। ਮੈਂ ਪਿਛਲੇ 10 ਸਾਲ ਤੋਂ ਕਾਲਜ ਟਾਈਮ ਤੋਂ ਜਾਣਦਾ ਹਾਂ। ਮੈਨੂੰ ਪਹਿਲੀ ਵਾਰ ਦੇਖਦੇ ਹੀ ਉਨ੍ਹਾਂ ਨਾਲ ਪਿਆਰ ਹੋ ਗਿਆ ਸੀ। ਇਸ ਤੋਂ ਇਲਾਵਾ ਇਹ ਵੀ ਖਬਰਾਂ ਆ ਰਹੀਆਂ ਹਨ ਕਿ ਕਪਿਲ ਅਤੇ ਗਿਨੀ ਅੱਗਲੇ ਸਾਲ ਵਿਆਹ ਕਰਨ ਦਾ ਪਲੈਨ ਬਣਾ ਰਹੇ ਹਨ। ਕਪਿਲ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ 2018 ਦੇ ਜਨਵਰੀ 'ਚ ਵਿਆਹ ਕਰ ਸਕਦੇ ਹਾਂ।


Tags: Kapil Sharma Girlfriend Ginni Sunil Grover Showset ਕਪਿਲ ਸ਼ਰਮਾ ਗਿਨੀ