FacebookTwitterg+Mail

ਕਪਿਲ ਸ਼ਰਮਾ ਦੀ ਸਿਹਤ ਫਿਰ ਤੋਂ ਖਰਾਬ, ਸ਼ਾਹਰੁਖ ਤੋਂ ਬਾਅਦ ਇਹ ਸਟਾਰ ਕਾਸਟ ਬਿਨ੍ਹਾਂ ਸ਼ੂਟ ਕੀਤੇ ਵਾਪਸ ਪਰਤੀ

kapil sharma
20 July, 2017 01:52:08 PM

ਮੁੰਬਈ— ਕਾਮੇਡੀਅਨ ਸੁਨੀਲ ਗਰਵੋਰ ਨਾਲ ਹੋਏ ਵਿਵਾਦ ਤੋਂ ਬਾਅਦ ਕਪਿਲ ਸ਼ਰਮਾ ਦੀਆਂ ਮੁਸ਼ਕਿਲਾਂ ਘੱਟਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਫਿਲਮ 'ਮੁਬਾਰਕਾਂ' ਦੀ ਸਟਾਰ ਕਾਸਟ ਅਨਿਲ ਕਪੂਰ, ਅਰਜੁਨ ਕਪੂਰ, ਇਲਿਆਨ ਡਿਕਰੂਜ਼ ਅਤੇ ਆਥੀਆ ਸ਼ੈੱਟੀ ਸ਼ੋਅ ਨੂੰ ਸੈੱਟ 'ਤੇ ਬਿਨ੍ਹਾਂ ਸ਼ੂਟਿੰਗ ਕੀਤੇ ਵਾਪਸ ਜਾਣਾ ਪਿਆ ਹੈ। 
ਸੂਤਰਾਂ ਮੁਤਾਬਕ 'ਮੁਬਾਰਕਾਂ' ਦੀ ਸਟਾਰ ਕਾਸਟ ਤਹਿ ਸਮੇਂ 'ਤੇ ਸ਼ੂਟਿੰਗ ਲਈ ਪਹੁੰਚ ਗਈ ਸੀ। ਰਿਪੋਰਟ 'ਚ ਇਹ ਕਿਹਾ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਸਿਹਤ ਸਹੀ ਨਾ ਹੋਣ ਕਰਕੇ ਸ਼ੂਟਿੰਗ 'ਤੇ ਨਹੀਂ ਪਹੁੰਚ ਸਕੇ। ਫਿਲਮ ਦੀ ਸਟਾਰ ਕਾਸਟ ਵੱਲੋਂ ਕਪਿਲ ਨੂੰ ਫੋਨ ਕੀਤੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਹ ਜਲਦੀ ਸੈੱਟ 'ਤੇ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰਨਗੇ। 'ਮੁਬਾਰਕਾਂ' ਦੀ ਸਟਾਰ ਕਾਸਟ 'ਦਿ ਕਪਿਲ ਸ਼ਰਮਾ ਸ਼ੋਅ' ਸੈੱਟ 'ਤੇ ਸ਼ਾਮ ਨੂੰ ਪਹੁੰਚ ਚੁੱਕੇ ਸਨ ਪਰ ਰਾਤ ਤਕ ਕਪਿਲ ਸ਼ਰਮਾ ਦੇ ਨਾ ਪਹੁੰਚਣ 'ਤੇ ਪੂਰੀ ਟੀਮ ਨੂੰ ਬਿਨ੍ਹਾ ਸ਼ੂਟ ਕੀਤੇ ਵਾਪਸ ਜਾਣਾ ਪਿਆ। ਤੁਹਾਨੂੰ ਇਹ ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਇਲਾਵਾ ਹਾਲ ਹੀ 'ਚ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਨੂੰ ਕਪਿਲ ਸ਼ਰਮਾ ਦੀ ਸਿਹਤ ਖਰਾਬ ਹੋਣ ਦੇ ਚਲਦੇ ਬਿਨ੍ਹਾਂ ਸ਼ੂਟਿੰਗ ਕੀਤੇ ਸੈੱਟ ਤੋਂ ਵਾਪਸ ਜਾਣਾ ਪਿਆ ਸੀ। ਕਪਿਲ ਸ਼ਰਮਾ ਨੂੰ ਕੁਝ ਦਿਨ ਪਹਿਲਾਂ ਸਿਹਤ ਖਰਾਬ ਹੋਣ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਕਪਿਲ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਕਿਹਾ ਸੀ ਕਿ ਫਿਲਮ ਅਤੇ ਸ਼ੋਅ ਦੀ ਵਜ੍ਹਾ ਕਰਕੇ ਉਹ ਟੈਸ਼ਨ 'ਚ ਚੱਲ ਰਹੇ ਹਨ ਅਤੇ ਜਿਸਦਾ ਸਿੱਧਾ ਅਸਰ ਉਨ੍ਹਾਂ ਦੀ ਸਿਹਤ 'ਤੇ ਪਿਆ ਹੈ।


Tags: Mubarakan Star cast Kapil Sharma Health Anil Kapoor ਕਪਿਲ ਸ਼ਰਮਾ ਮੁਬਾਰਕਾਂ