FacebookTwitterg+Mail

ਕਪਿਲ ਸ਼ਰਮਾ ਨੂੰ ਵੱਡਾ ਝਟਕਾ, ਸ਼ੋਅ ਦੀ ਟੀ. ਆਰ. ਪੀ. 'ਚ ਆਈ ਭਾਰੀ ਗਿਰਾਵਟ

kapil sharma
22 July, 2017 01:17:33 PM

ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਦੀ ਜ਼ਿੰਦਗੀ 'ਚ ਸੁਨੀਲ ਗਰੋਵਰ ਨਾਲ ਹੋਏ ਵਿਵਾਦ ਤੋਂ ਬਾਅਦ ਸ਼ੁਰੂ ਹੋਈਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਵਿਵਾਦ ਦਾ ਸਿੱਧਾ ਅਸਰ ਉਨ੍ਹਾਂ ਦੇ ਸ਼ੋਅ 'ਤੇ ਪਿਆ ਸੀ। ਹਾਲ ਹੀ 'ਚ ਚੰਦਨ ਪ੍ਰਭਾਕਰ ਅਤੇ ਭਾਰਤੀ ਸਿੰਘ ਦਾ ਸ਼ੋਅ 'ਚ ਨਜ਼ਰ ਆਉਣ ਨਾਲ ਸ਼ੋਅ ਦੀ ਟੀ. ਆਰ. ਪੀ. 'ਤੇ ਥੋੜਾ ਸੁਧਾਰ ਦੇਖਣ ਨੂੰ ਮਿਲਿਆ ਸੀ ਪਰ ਜੁਲਾਈ ਦੇ ਦੂਜੇ ਹਫਤੇ ਦੀ ਟੀ. ਆਰ. ਪੀ. 'ਚ ਕਪਿਲ ਸ਼ਰਮਾ ਦਾ ਸ਼ੋਅ ਇਕ ਵਾਰ ਫਿਰ ਤੋਂ ਟਾਪ 10 ਦੀ ਲਿਸਟ 'ਚੋਂ ਬਾਹਰ ਹੋ ਗਿਆ ਹੈ। ਆਪਣੇ ਦੋਸਤ ਚੰਦਨ ਪ੍ਰਭਾਕਰ ਦੀ ਵਾਪਸੀ ਨਾਲ ਕਪਿਲ ਸ਼ਰਮਾ ਦਾ ਸ਼ੋਅ ਜੁਲਾਈ ਦੇ ਪਹਿਲੇ ਹਫਤੇ 'ਚ ਟੀ. ਆਰ. ਪੀ. ਰੇਟਿੰਗ 'ਚ 6ਵੇਂ ਨੰਬਰ 'ਤੇ ਆ ਚੁੱਕਿਆ ਸੀ। ਜੁਲਾਈ ਦੇ ਦੂਜੇ ਹਫਤੇ ਦੀ ਟੀ. ਆਰ. ਪੀ. ਕਪਿਲ ਸ਼ਰਮਾ ਇਕ ਵਾਰ ਫਿਰ ਤੋਂ ਟਾਪ ਨਾ ਸਿਰਫ ਟਾਪ 10 ਤੋਂ ਬਾਹਰ ਹੋ ਕੇ 14ਵੇਂ ਨੰਬਰ 'ਤੇ ਆ ਗਿਆ ਹੈ। 
ਤੁਹਾਨੂੰ ਇਹ ਦੱਸ ਦੇਈਏ ਕਿ ਖਰਾਬ ਪਰਫਾਰਮੇਂਸ ਦਾ ਅਸਰ ਕਪਿਲ ਸ਼ਰਮਾ ਦੀ ਸਿਹਤ 'ਤੇ ਵੀ ਪੈ ਰਿਹਾ ਹੈ। ਹਾਲ ਹੀ 'ਚ ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਕਪਿਲ ਸ਼ਰਮਾ ਨੇ ਫੇਸਬੁੱਕ 'ਤੇ ਲਾਈਵ ਦੌਰਾਨ ਕਿਹਾ ਸੀ ਕਿ ਫਿਲਮ ਅਤੇ ਸ਼ੋਅ ਦੀ ਵਜ੍ਹਾ ਕਰਕੇ ਉਹ ਕਾਫੀ ਪਰੇਸ਼ਾਨੀ 'ਚ ਚੱਲ ਰਹੇ ਹਨ। ਬੀਤੇ ਦਿਨੀਂ ਸਿਹਤ ਖਰਾਬ ਕਰਕੇ ਕਪਿਲ ਸ਼ਰਮਾ ਨੂੰ 2 ਵਾਰ ਆਪਣੇ ਸ਼ੋਅ ਦੀ ਸ਼ੂਟਿੰਗ ਰੱਦ ਕਰਨੀ ਪਈ ਸੀ। 'ਦਿ ਕਪਿਲ ਸ਼ਰਮਾ ਸ਼ੋਅ' 'ਚ ਪ੍ਰਮੋਸ਼ਨ ਲਈ ਪਹੁੰਚੇ ਸ਼ਾਹਰੁਖ ਖਾਨ, ਅਨੁਸ਼ਕਾ ਸ਼ਰਮਾ, ਅਨਿਲ ਕਪੂਰ, ਅਰਜੁਨ ਕਪੂਰ ਵਰਗੇ ਬਾਲੀਵੁੱਡ ਸਟਾਰਜ਼ ਨੂੰ ਬਿਨ੍ਹਾ ਸ਼ੂਟ ਕੀਤੇ ਵਾਪਸ ਜਾਣਾ ਪਿਆ ਸੀ।


Tags: The Kapil Sharma Show Kapil Sharma TRP Top 10 List TV actress ਕਪਿਲ ਸ਼ਰਮਾ ਸੁਨੀਲ ਗਰੋਵਰ