FacebookTwitterg+Mail

ਸਾਵਧਾਨ: ਸਿਰਫ ਕਪਿਲ ਦਾ ਨਾਂ ਲੈਣਾ ਹੀ ਤੁਹਾਡੇ ਲਈ ਬੇਹੱਦ ਹਾਨੀਕਾਰਕ ਹੋ ਸਕਦਾ ਹੈ, ਜਾਣੋ ਕਿਵੇਂ?

kapil sharma
12 October, 2017 09:28:32 AM

ਮੁੰਬਈ(ਬਿਊਰੋ)— ਸੁਰੱਖਿਆ ਸੰਬੰਧੀ ਸਾਫਟਵੇਅਰ ਬਣਾਉਣ ਵਾਲੀ ਕੰਪਨੀ ਮੈਕਫੀ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਕਾਮੇਡੀਅਨ ਕਪਿਲ ਸ਼ਰਮਾ ਇਸ ਸਾਲ ਆਨਲਾਇਨ ਸਭ ਤੋਂ ਜ਼ਿਆਦਾ ਚਰਚਾ ਵਿੱਚ ਰਹਿਣ ਵਾਲੀਆਂ ਹਸਤੀਆਂ ਦੀ ਲਿਸਟ ਵਿੱਚ ਸਿਖਰ ਉੱਤੇ ਹਨ। ਮੈਕਫੀ ਦੀ ਲਿਸਟ ਵਿੱਚ ਕਪਿਲ ਸ਼ਰਮਾ ਦੇ ਬਾਅਦ ਸਲਮਾਨ ਖਾਨ ਦੂਜੇ ਨੰਬਰ ਉੱਤੇ ਅਤੇ ਆਮਿਰ ਖਾਨ ਤੀਜੇ ਨੰਬਰ ਉੱਤੇ ਹੈ। ਮੈਕਫੀ ਵਲੋਂ ਦੱਸਿਆ ਗਿਆ ਹੈ ਕਿ ਬਹੁਤ ਸਾਰੀਆਂ ਫਰਜੀ ਵੈਬਸਾਈਟਜ਼ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਕਪਿਲ ਸ਼ਰਮਾ ਦੇ ਨਾਮ ਦਾ ਇਸਤੇਮਾਲ ਕਰਦੀਆਂ ਹਨ। ਮੈਕਫੀ ਨੇ ਕਿਹਾ ਹੈ ਕਿ ਸਾਇਬਰ ਅਪਰਾਧੀ ਇੰਟਰਨੈੱਟ ਯੂਜ਼ਰਸ ਨੂੰ ਫਰਜੀ ਵੈਬਸਾਈਟਸ ਉੱਤੇ ਖਿੱਚ ਕੇ ਲਿਆਉਣ ਲਈ ਸੈਲੀਬ੍ਰਿਟੀ ਦੇ ਨਾਮ ਦਾ ਇਸਤੇਮਾਲ ਸਭ ਤੋਂ ਜ਼ਿਆਦਾ ਕਰਦੇ ਹਨ। 

Punjabi Bollywood Tadka

ਮੈਕਫੀ ਵਲੋਂ ਚੇਤਵਾਨੀ ਦਿੱਤੀ ਗਈ ਹੈ ਕਿ ਇਨ੍ਹਾਂ ਵੈਬਸਾਈਟਸ ਦਾ ਇਸਤੇਮਾਲ ਵਾਇਰਸ ਪਾਉਣ ਅਤੇ ਯੂਜ਼ਰਸ ਦੀ ਨਿਜੀ ਸੂਚਨਾਵਾਂ ਨੂੰ ਚੋਰੀ ਕਰਨ ਲਈ ਕੀਤਾ ਜਾਂਦਾ ਹੈ। ਮੈਕਫੀ ਨੇ ਆਪਣੀ 11ਵੀਂ ਰਿਪੋਰਟ ਵਿੱਚ ਪਾਇਆ ਹੈ ਕਿ ਨੈੱਟ ਉੱਤੇ ਕਪਿਲ ਸ਼ਰਮਾ ਨੂੰ ਲੱਭਦੇ ਹੋਏ ਲੋਕਾਂ ਦੇ ਅਜਿਹੀਆਂ ਫਰਜੀ ਵੈਬਸਾਈਟਸ ਦੀ ਗ੍ਰਿਫਤ ਵਿੱਚ ਪਹੁੰਚ ਜਾਣ ਦੀ ਸੰਭਾਵਨਾ 9. 58 ਫੀਸਦ ਹੁੰਦੀ ਹੈ। ਜਦੋਂ ਕਿ ਸਲਮਾਨ ਖਾਨ ਅਤੇ ਆਮਿਰ ਖਾਨ ਨੂੰ ਲੱਭਦੇ ਹੋਏ ਅਜਿਹੀ ਵੈਬਸਾਈਟ ਉੱਤੇ ਪਹੁੰਚ ਜਾਣ ਦੀ ਸੰਭਾਵਨਾ 9 . 03 ਅਤੇ 8 . 89 ਫੀਸਦੀ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਸੂਚੀ ਵਿੱਚ ਪ੍ਰਿਅੰਕਾ ਚੋਪੜਾ, ਅਨੁਸ਼ਕਾ ਸ਼ਰਮਾ, ਸੰਨੀ ਲਿਓਨੀ, ਕੰਗਣਾ ਰਨੌਤ, ਰਣਵੀਰ ਸਿੰਘ, ਸ਼ਾਹਿਦ ਕਪੂਰ ਅਤੇ ਟਾਈਗਰ ਸ਼ਰੌਫ ਵਰਗੇ ਹੋਰ ਨਾਮ ਵੀ ਸ਼ਾਮਿਲ ਹਨ ਹਨ। ਮੈਕਫੀ ਵੱਲੋਂ ਕਿਹਾ ਗਿਆ ਹੈ ਕਿ ਲੋਕਾਂ ਵਿੱਚ ਸੈਲੀਬ੍ਰਿਟੀ ਦੇ ਬਾਰੇ ਜਾਨਣ ਦੀ ਕਾਫ਼ੀ ਦਿਲਚਸਪੀ ਰਹਿੰਦੀ ਹੈ। ਸਾਇਬਰ ਅਪਰਾਧੀ ਇਸ ਦਿਲਚਸਪੀ ਦਾ ਫਾਇਦਾ ਚੁੱਕ ਕੇ ਉਨਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ।


Tags: Kapil sharma Tv celebrity Cyber world Shahrukh khan Salman khan Aamir khan