FacebookTwitterg+Mail

ਟੀ. ਵੀ. 'ਤੇ 'ਫਿਰੰਗੀ' ਨੂੰ ਪ੍ਰਮੋਟ ਨਹੀਂ ਕਰਨਗੇ ਕਪਿਲ ਸ਼ਰਮਾ

kapil sharma
17 October, 2017 02:02:21 PM

ਮੁੰਬਈ (ਬਿਊਰੋ)—  ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਨੇ ਆਪਣੀ ਜਲਦ ਹੀ ਰਿਲੀਜ਼ ਹੋਣ ਵਾਲੀ ਫਿਲਮ 'ਫਿਰੰਗੀ' ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਬਾਲੀਵੁੱਡ ਦੀਆਂ ਕਈ ਫਿਲਮਾਂ ਨੂੰ 'ਦਿ ਕਪਿਲ ਸ਼ਰਮਾ ਸ਼ੋਅ' ਦੇ ਰਾਹੀ ਪ੍ਰਮੋਟ ਕਰਨ ਵਾਲੇ ਕਪਿਲ ਆਪਣੀ ਫਿਲਮ 'ਫਿਰੰਗੀ' ਨੂੰ ਛੋਟੇ ਪਰਦੇ 'ਤੇ ਪ੍ਰਮੋਟ ਨਹੀਂ ਕਰਨਗੇ। ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦਾ ਸ਼ੋਅ ਆਨਏਅਰ ਸੀ ਤਾਂ ਉਨ੍ਹਾਂ ਦੇ ਸ਼ੋਅ ਰਾਹੀ ਫਿਲਮੀ ਸਿਤਾਰੇ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਦੇ ਸਨ ਪਰ ਹੁਣ ਮੇਰਾ ਸ਼ੋਅ ਬੰਦ ਹੋ ਚੁੱਕਿਆ ਹੈ ਤਾਂ ਮੈਂ ਕਿੱਥੇ ਜਾ ਕੇ ਫਿਲਮ ਦੀ ਪ੍ਰਮੋਸ਼ਨ ਕਰਾਂ। ਇਸ ਤੋਂ ਬਾਅਦ ਉਨ੍ਹਾਂ ਛੋਟੇ ਪਰਦੇ ਦੇ ਕਿਸੇ ਵੀ ਚੈਨਲ 'ਤੇ ਫਿਲਮ ਨੂੰ ਪ੍ਰਮੋਟ ਨਾ ਕਰਨ ਦਾ ਫੈਸਲਾ ਲਿਆ ਹੈ, ਉਹ ਸਿੱਧਾ ਮੀਡੀਆ ਨਾਲ ਜੁੜ ਕੇ ਗੱਲ ਬਾਤ ਕਰਨਗੇ।
ਦੱਸਣਯੋਗ ਹੈ ਕਿ ਰਾਜੀਵ ਢੀਂਗਰਾ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ 'ਚ ਕਪਿਲ ਤੋਂ ਇਲਾਵਾ ਮੋਨਿਕਾ ਗਿੱਲ ਤੇ ਇਸ਼ਿਤਾ ਦੱਤਾ ਵੀ ਅਹਿਮ ਰੋਲ 'ਚ ਹਨ।ਬੀਤੇ ਦਿਨੀਂ ਇਸ ਫਿਲਮ ਦਾ ਟੀਜ਼ਰ ਪੋਸਟਰ ਰਿਲੀਜ਼ ਹੋਇਆ ਜਿਸਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ। 'ਫਿਰੰਗੀ' ਤੋਂ ਪਹਿਲਾਂ ਵੀ ਕਪਿਲ ਦੀ ਇਕ ਫਿਲਮ 'ਕਿਸ ਕਿਸ ਕੋ ਪਿਆਰ ਕਰੂੰ' ਆ ਚੁੱਕੀ ਹੈ, ਜੋ ਉਸ ਦੀ ਡੈਬਿਊ ਫਿਲਮ ਸੀ। ਇਹ ਫਿਲਮ 24 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Kapil Sharma Firangi Monica Gill Promotion TV Show Hindi Film