FacebookTwitterg+Mail

ਡਿਪ੍ਰੈਸ਼ਨ ਤੋਂ ਬਾਅਦ ਕਪਿਲ ਸ਼ਰਮਾ ਦੀ ਵਾਪਸੀ, 'ਫਿਰੰਗੀ' ਦਾ ਟਰੇਲਰ ਰਿਲੀਜ਼

kapil sharma
24 October, 2017 05:10:51 PM

ਮੁੰਬਈ (ਬਿਊਰੋ)— ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਫਿਰੰਗੀ' ਨੂੰ ਲੈ ਕੇ ਖੂਬ ਸੁਰਖੀਆਂ 'ਚ ਹਨ। ਦੱਸ ਦੇਈਏ ਕਪਿਲ ਸ਼ਰਮਾ ਦੀ ਫਿਲਮ 'ਫਿਰੰਗੀ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਕਪਿਲ ਨੇ ਆਪਣੇ ਅਧਿਕਾਰਕ ਫੇਸਬੁੱਕ ਅਕਾਊਂਟ 'ਤੇ ਇਹ ਟਰੇਲਰ ਸ਼ੇਅਰ ਕੀਤਾ ਹੈ। ਟਰੇਲਰ 'ਚ ਕਪਿਲ ਫਿਰੰਗੀਆਂ ਯਾਨੀ ਅੰਗ੍ਰੇਜਾਂ ਦਾ ਸਾਥ ਦਿੰਦੇ ਨਜ਼ਰ ਆ ਰਹੇ ਹਨ। ਟਰੇਲਰ 'ਚ ਫਿਲਮ ਦੀ ਕਹਾਣੀ ਸਾਫ ਤੌਰ 'ਤੇ ਦੇਖ ਜਾ ਸਕਦੀ ਹੈ। ਟਰੇਲਰ 'ਚ ਕਪਿਲ ਨੂੰ ਅੰਗ੍ਰੇਜ਼ਾਂ ਦੀ ਨੋਕਰੀ ਕਰਦੇ ਦੇਖਿਆ ਜਾ ਸਕਦਾ ਹੈ। ਮੰਗਾ ਨਾਂ ਦੇ ਲੜਕੇ ਦਾ ਕਿਰਦਾਰ ਨਿਭਾਅ ਰਹੇ ਕਪਿਲ ਇਕ ਵਾਰ ਫਿਰ ਮਜਾਕਿਆ ਅੰਦਾਜ਼ 'ਚ ਨਜ਼ਰ ਆ ਰਹੇ ਹਨ।


ਦੱਸਣਯੋਗ ਹੈ ਕਿ ਰਾਜੀਵ ਢੀਂਗਰਾ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ 'ਚ ਕਪਿਲ ਤੋਂ ਇਲਾਵਾ ਮੋਨਿਕਾ ਗਿੱਲ ਤੇ ਇਸ਼ਿਤਾ ਦੱਤਾ ਵੀ ਅਹਿਮ ਰੋਲ 'ਚ ਹਨ। 'ਫਿਰੰਗੀ' ਤੋਂ ਪਹਿਲਾਂ ਵੀ ਕਪਿਲ ਦੀ ਇਕ ਫਿਲਮ 'ਕਿਸ ਕਿਸ ਕੋ ਪਿਆਰ ਕਰੂੰ' ਆ ਚੁੱਕੀ ਹੈ, ਜੋ ਉਸ ਦੀ ਡੈਬਿਊ ਫਿਲਮ ਸੀ। ਇਹ ਫਿਲਮ 24 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ ਉਨ੍ਹਾਂ ਦੀ ਖਰਾਬ ਸਿਹਤ ਦੀ ਵਜ੍ਹਾ ਕਰਕੇ ਬੰਦ ਕਰ ਦਿੱਤਾ। ਅਜਿਹੀਆਂ ਖਬਰਾਂ ਸਨ ਕਿ ਉਸ ਸਮੇਂ ਕਪਿਲ ਆਪਣੀਆਂ ਪਰੇਸ਼ਾਨੀਆਂ ਦੇ ਕਾਰਨ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਸਨ। ਫਿਲਹਾਲ ਕਪਿਲ ਨੇ ਇਸ ਫਿਲਮ ਨਾਲ ਮਨੋਰੰਜਨ ਦੀ ਦੁਨੀਆ 'ਚ ਵਾਪਸੀ ਕਰ ਲਈ ਹੈ।


Tags: Kapil Sharma Firangi Monica Gill Trailer Facebook Hindi Film