FacebookTwitterg+Mail

'ਦਿ ਕਪਿਲ ਸ਼ਰਮਾ ਸ਼ੋਅ' ਦੇ ਸੈੱਟ 'ਤੇ ਮਹਿਮਾਨ ਬਣ ਕੇ ਪਹੁੰਚੇ ਕਪਿਲ, ਹੋਏ ਭਾਵੁਕ

kapil sharma
16 November, 2017 02:08:55 PM

ਮੁੰਬਈ (ਬਿਊਰੋ)— ਕਾਮੇਡੀਅਨ ਅਤੇ ਅਭਿਨੇਤਾ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਫਿਰੰਗੀ' ਦੀ ਪ੍ਰਮੋਸ਼ਨ 'ਚ ਬਿਜ਼ੀ ਹਨ। ਇਸ ਦੌਰਾਨ ਇਕ ਅਜਿਹੀ ਘਟਨਾ ਹੋਈ ਜਦ ਉਹ ਭਾਵੁਕ ਹੋ ਗਏ। ਦਰਸਅਲ, ਇਸ ਫਿਲਮ ਨੂੰ ਪ੍ਰਮੋਟ ਕਰਨ ਲਈ ਉਹ ਆਪਣੇ ਹੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਸੈੱਟ 'ਤੇ ਪਹੁੰਚੇ। ਉਹ ਸਟਾਰ ਪਲੱਸ ਦੇ ਸ਼ੋਅ 'ਸੁਪਰ ਡਾਂਸਰ 2' ਦੇ ਸੈੱਟ 'ਤੇ ਗਏ ਸਨ, ਜੋ ਕਿ ਪਹਿਲਾਂ ਕਲਰਸ ਟੀ. ਵੀ. ਦੇ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦਾ ਸੈੱਟ ਹੁੰਦਾ ਸੀ।
ਇਸ ਬਾਰੇ ਗੱਲ ਕਰਦੇ ਹੋਏ ਕਪਿਲ ਨੇ ਦੱਸਿਆ, ''ਸੁਪਰ ਡਾਂਸਰ-2 ਦੇ ਸੈੱਟ 'ਤੇ ਜਾਣਾ ਮੇਰੇ ਲਈ ਭਾਵੁਕ ਪੱਲ ਸੀ, ਜਿੱਥੇ ਮੈਂ ਬਾਲੀਵੁੱਡ ਸੈਲੀਬ੍ਰਿਟੀ, ਸਪੋਟਸ ਦੀਆਂ ਮਸ਼ਹੂਰ ਹਸਤੀਆਂ ਨੂੰ ਬੁਲਾਉਂਦਾ ਸੀ, ਹੁਣ ਉੱਥੇ ਹੀ ਮੈਂ ਮਹਿਮਾਨ ਦੇ ਤੌਰ 'ਤੇ ਪਹੁੰਚਿਆ ਸੀ। ਮੈਂ ਪੁਰਾਣੇ ਦਿਨਾਂ ਦੀਆਂ ਯਾਦਾਂ 'ਚ ਚਲਾ ਗਿਆ ਸੀ, ਜਿੱਥੇ ਅਸੀਂ ਇਕ ਸ਼ਾਨਦਾਰ ਸ਼ੋਅ ਨਾਲ ਦੇਸ਼ ਦਾ ਖੂਬ ਮਨੋਰੰਜਨ ਕੀਤਾ। ਮੈਂ ਇਸ ਸਟੇਜ 'ਤੇ ਵਾਰ-ਵਾਰ ਆਉਣਾ ਚਾਹੁੰਦਾ ਹਾਂ। ਇਸ ਤੋਂ ਇਲਾਵਾ ਕਪਿਲ 24 ਨਵੰਬਰ ਨੂੰ 'ਫਿਰੰਗੀ' ਨਾਲ ਸਿਨੇਮਾਘਰਾਂ 'ਚ ਦਸਤਕ ਦੇਣਗੇ।


Tags: kapil sharma The Kapil Sharma Show Imotional Firangi promote Hindi Film