FacebookTwitterg+Mail

ਸ਼ੋਅ 'ਚ ਨਵੇਕਲੇ ਅੰਦਾਜ਼ ਨਾਲ ਛੋਟੇ ਪਰਦੇ 'ਤੇ ਵਾਪਸੀ ਕਰਨਗੇ ਕਪਿਲ ਸ਼ਰਮਾ

kapil sharma
04 December, 2017 04:27:04 PM

ਮੁੰਬਈ (ਬਿਊਰੋ)— ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਫਿਰੰਗੀ' ਦੀ ਵਜ੍ਹਾ ਕਰਕੇ ਖੂਬ ਸੁਰਖੀਆਂ ਬਟੌਰ ਰਹੇ ਹਨ। ਫਿਲਮ 'ਚ ਕਪਿਲ ਮੰਗੂ ਨਾਂ ਦੇ ਇਕ ਪੇਡੂ ਵਿਅਕਤੀ ਦਾ ਕਿਰਦਾਰ ਨਿਭਾਅ ਰਹੇ ਹਨ। ਫਿਲਮ ਨੂੰ ਭਾਵੇਂ ਜ਼ਿਆਦਾ ਵਧੀਆ ਰੀਵੀਓਜ਼ ਨਹੀਂ ਮਿਲੇ ਪਰ ਕਪਿਲ ਦੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਕਪਿਲ ਸ਼ਰਮਾ ਕਾਫੀ ਸਮੇਂ ਤੋਂ ਛੋਟੇ ਪਰਦੇ ਤੋਂ ਦੂਰ ਹਨ ਅਤੇ ਇਸ ਵਜ੍ਹਾ ਕਰਕੇ ਉਨ੍ਹਾਂ ਦੇ ਫੈਨਜ਼ 'ਦਿ ਕਪਿਲ ਸ਼ਰਮਾ ਸ਼ੋਅ' ਨੂੰ ਕਾਫੀ ਮਿਸ ਕਰ ਰਹੇ ਹਨ। ਦਰਸਅਲ ਕਪਿਲ ਦੀ ਖਰਾਬ ਸਿਹਤ ਦੇ ਕਰਕੇ ਸ਼ੋਅ ਬੰਦ ਕਰ ਦਿੱਤਾ ਗਿਆ ਸੀ। ਹਾਲਾਕਿ, ਹੁਣ ਇਕ ਵਾਰ ਫਿਰ ਕਪਿਲ ਛੋਟੇ ਪਰਦੇ 'ਤੇ ਵਾਪਸੀ ਦੀ ਤਿਆਰੀ 'ਚ ਲੱਗ ਗਏ ਹਨ ਪਰ ਇਸ ਵਾਰ ਉਹ ਨਵੇਂ ਨਵੇਕਲੇ ਅੰਦਾਜ਼ ਨਾਲ ਸ਼ੋਅ 'ਚ ਵਾਪਸੀ ਕਰਨਗੇ। ਕਪਿਲ ਨੂੰ ਅਜਿਹਾ ਲੱਗ ਰਿਹਾ ਸੀ ਕਿ ਸ਼ੋਅ 'ਚ ਇਕ ਚੀਜ਼ ਦੁਹਰਾਈ ਜਾ ਰਹੀ ਸੀ ਜਿਸ ਵਜ੍ਹਾ ਕਰਕੇ ਸ਼ੋਅ 'ਚ ਲੋਕਾਂ ਦਾ ਰੁਝਾਨ ਕਾਫੀ ਘਟਦਾ ਗਿਆ।
ਇਸ ਵਜ੍ਹਾ ਕਰਕੇ ਹੀ ਉਨ੍ਹਾਂ ਆਪਣਾ ਸ਼ੋਅ ਕੁਝ ਸਮੇਂ ਲਈ ਬੰਦ ਕਰਨ ਦਾ ਫੈਸਲਾ ਲਿਆ ਸੀ ਅਤੇ ਹੁਣ ਉਹ ਆਪਣੇ ਸ਼ੋਅ 'ਚ ਕੰਮ ਕਰ ਰਹੇ ਹਨ ਅਤੇ ਫੈਨਜ਼ ਲਈ ਕੁਝ ਨਵਾਂ ਲੈ ਕੇ ਆਉਣ ਦੀ ਤਿਆਰੀ 'ਚ ਹਨ। ਇਸ ਤੋਂ ਇਲਾਵਾ ਕਪਿਲ ਦੀ ਫਿਲਮ 'ਫਿਰੰਗੀ' ਨੂੰ ਦੇਸ਼ 'ਚ ਹੀ ਨਹੀਂ ਬਲਕਿ ਵਿਦੇਸ਼ਾਂ 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Tags: Kapil Sharma Firangi TV Show The Kapil Sharma Show Comedian