FacebookTwitterg+Mail

ਕਪਿਲ ਨੇ ਸੋਸ਼ਲ ਮੀਡੀਆ 'ਤੇ ਭਾਵੁਕ ਹੋ ਕੇ ਆਪਣੇ ਕਾਮੇਡੀਅਨ ਦੋਸਤ ਨੂੰ ਕੀਤਾ ਬਰਥਡੇ ਵਿਸ਼

kapil sharma
09 December, 2017 01:30:16 PM

ਮੁੰਬਈ (ਬਿਊਰੋ)— ਸਾਲ ਦੀ ਸ਼ੁਰੂਆਤ 'ਚ ਕਪਿਲ ਸ਼ਰਮਾ ਅਤੇ ਉਨ੍ਹਾਂ ਦੇ ਕਾਮੇਡੀ ਸ਼ੋਅ ਦੀ ਟੀਮ ਵਿਚਕਾਰ ਹੋਏ ਵਿਵਾਦ ਤੋਂ ਇਹ ਬਾਅਦ ਕਈ ਕਲਾਕਾਰ ਉਨ੍ਹਾਂ ਦਾ ਸਾਥ ਛੱਡ ਗਏ। ਇਸ ਨੁਕਸਾਨ ਦਾ ਖਾਮਿਆਜ਼ਾ ਅੱਜ ਵੀ ਕਪਿਲ ਨੂੰ ਭੁਗਤਣਾ ਪੈ ਰਿਹਾ ਹੈ। ਬੀਤੇ ਦਿਨ ਆਪਣੇ ਸਹਿ-ਕਲਾਕਾਰ ਅਲੀ ਅਸਗਰ ਦੇ ਬਰਥਡੇ 'ਤੇ ਕਪਿਲ ਨੇ ਟਵਿਟਰ 'ਤੇ ਉਨ੍ਹਾਂ ਨੂੰ ਬਹੁਤ ਹੀ ਭਾਵੁਕ ਹੋ ਕੇ ਸ਼ੁੱਭਕਾਮਨਾਵਾਂ ਦਿੱਤੀਆਂ। ਸ਼ੁਕਰਵਾਰ ਨੂੰ ਟੀ. ਵੀ. ਅਭਿਨੇਤਾ ਅਲੀ ਅਸਗਰ ਦੇ ਬਰਥਡੇ 'ਤੇ ਕਪਿਲ ਨੇ ਵਧਾਈ ਦਿੰਦੇ ਹੋਏ ਲਿਖਿਆ, ''ਹੈਪੀ ਬਰਥਡੇ ਅਲੀ ਅਸਗਰ ਭਾਈ, ਮੈਂ ਆਪਣੀ ਦਾਦੀ ਨੂੰ ਕਦੇ ਨਹੀਂ ਦੇਖਿਆ, ਮੇਰੇ ਲਈ ਤੁਸੀਂ ਹੀ ਮੇਰੀ ਦਾਦੀ ਹੋ. ਤੁਹਾਡੇ ਲਈ ਬਹੁਤ ਜ਼ਿਆਦਾ ਪਿਆਰ''।

ਉੱਥੇ ਹੀ ਕਪਿਲ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਅਲੀ ਨੇ ਲਿਖਿਆ ਮੇਰੇ ਲਈ ਤੂੰ ਹਮੇਸ਼ਾ ਮੇਰਾ ਬਿੱਟੂ ਰਹੇਗਾ, ਤੁਹਾਡੀਆਂ ਸ਼ੁੱਭਕਾਮਨਾਵਾਂ ਲਈ ਧੰਨਵਾਦ, ਭਗਵਾਨ ਤੁਹਾਡੇ 'ਤੇ ਕ੍ਰਿਪਾ ਬਣਾਈ ਰੱਖੇ''।


ਦੱਸਣਯੋਗ ਹੈ ਕਿ ਸਾਲ ਦੀ ਸ਼ੁਰੂਆਤ 'ਚ ਫਲਾਈਟ 'ਚ ਹੋਏ ਵਿਵਾਦ ਤੋਂ ਬਾਅਦ ਸੁਨੀਲ ਗਰੋਵਰ ਨੇ ਸ਼ੋਅ ਛੱਡ ਦਿੱਤਾ ਸੀ। ਸਿਰਫ ਸੁਨੀਲ ਹੀ ਨਹੀਂ ਬਲਕਿ ਕਪਿਲ ਦੇ ਵਿਵਹਾਰ ਕਾਰਨ ਅਲੀ ਅਸਗਰ, ਚੰਦਨ ਪ੍ਰਭਾਕਰ ਅਤੇ ਸੁਗੰਧਾ ਮਿਸ਼ਰਾ ਨੇ ਵੀ ਕਪਿਲ ਦੇ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਸੀ। ਬਾਅਦ 'ਚ ਕਪਿਲ ਨੇ ਸ਼ੋਅ ਨੂੰ ਦੋਬਾਰਾ ਤੋਂ ਸ਼ੁਰੂ ਕੀਤਾ ਪਰ ਅਲੀ ਅਤੇ ਸੁਨੀਲ ਨੇ ਸ਼ੋਅ 'ਤੇ ਵਾਪਸੀ ਕਰਨ ਤੋਂ ਮਨ੍ਹਾ ਕਰ ਦਿੱਤਾ।


Tags: Kapil Sharma Ali Asgar Birthday Wishes Twitter Imotional Comedian