FacebookTwitterg+Mail

ਨਵੇਂ ਸ਼ੋਅ ਨਾਲ ਵਾਪਸੀ ਕਰਨਗੇ ਕਪਿਲ, ਪਾਲੀਵੁੱਡ ਫ਼ਿਲਮ ਦੇ ਵੀ ਬਣੇ ਨਿਰਮਾਤਾ

kapil sharma
17 January, 2018 05:31:56 PM

ਮੁੰਬਈ (ਬਿਊਰੋ)— ਕਾਮੇਡੀ ਕਿੰਗ ਕਪਿਲ ਸ਼ਰਮਾ ਪਿਛਲੇ ਇਕ ਸਾਲ ਤੋਂ ਲਗਾਤਾਰ ਵਿਵਾਦਾਂ 'ਚ ਰਹੇ ਹਨ। ਕਪਿਲ ਲਈ ਪਿਛਲਾ ਸਾਲ ਕਾਫੀ ਮੁਸ਼ਕਿਲਾਂ ਭਰਿਆ ਰਿਹਾ ਹੈ। ਜਿੱਥੇ ਸੁਨੀਲ ਗਰੋਵਰ ਨਾਲ ਲੜ੍ਹਾਈ ਤੋਂ ਬਾਅਦ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ' ਬੰਦ ਹੋ ਗਿਆ, ਇਸ ਤੋਂ ਬਾਅਦ ਉਨ੍ਹਾਂ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਫਿਰੰਗੀ' ਵੀ ਬਾਕਸ ਆਫਿਸ 'ਤੇ ਫਲਾਪ ਰਹੀ।

Punjabi Bollywood Tadka

ਹੁਣ ਕਪਿਲ ਆਪਣੇ ਹੇਠਾਂ ਜਾਂਦੇ ਕਰੀਅਰ ਨੂੰ ਸੰਵਾਰਨ ਲਈ ਜਲਦ ਨਵੇਂ ਲੁੱਕ 'ਚ ਦਿਖਾਈ ਦੇਣ ਵਾਲੇ ਹਨ। ਖਬਰ ਮੁਤਾਬਕ ਕਪਿਲ ਹੁਣ ਟੀ. ਵੀ. 'ਤੇ ਕਾਮੇਡੀ ਸ਼ੋਅ ਨਹੀਂ ਬਲਕਿ ਇਕ ਗੇਮ ਸ਼ੋਅ ਲਿਆਉਣ ਦਾ ਪਲਾਨ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਹੁਣ ਕਪਿਲ ਸ਼ੋਅ ਨੂੰ ਇਕ ਨਵੇਂ ਜ਼ੋਨ 'ਚ ਲਿਜਾਉਣ ਦੀ ਤਿਆਰੀ ਕਰ ਰਹੇ ਹਨ। ਇਸ ਪਲਾਨ ਲਈ ਉਹ ਹਾਲ ਹੀ 'ਚ ਸੋਨੀ ਟੀ.ਵੀ. ਨਾਲ ਮਿਲੇ ਸਨ, ਜਿੱਥੇ ਉਨ੍ਹਾਂ ਨੇ ਚੈਨਲ ਨੂੰ ਇਕ ਗੇਮ ਸ਼ੋਅ ਦੇ ਬਾਰੇ 'ਚ ਦੱਸਿਆ।

Punjabi Bollywood Tadka

ਰਿਪੋਰਟ ਮੁਤਾਬਕ ਕਪਿਲ ਆਪਣੀ ਕਰੀਬੀ ਦੋਸਤ ਨਿਕੁੰਜ ਮਲਿਕ ਨਾਲ ਇਕ ਸ਼ੋਅ ਕਰਨਾ ਚਾਹੁੰਦੇ ਹਨ। ਇੱਥੇ ਦੱਸਣਯੋਗ ਹੈ ਕਿ ਨਿਕੁੰਜ ਮੱਲਿਕ ਨੇ ਰਾਹੁਲ ਮਹਾਜਨ ਦੇ 'ਸਵੰਯਬਰ' 'ਚ ਹਿੱਸਾ ਲਿਆ ਸੀ। ਸਾਲਾਂ ਤੋਂ ਦਰਸ਼ਕਾਂ ਨੂੰ ਆਪਣੀ ਕਾਮੇਡੀ ਨਾਲ ਐਂਟਰਟੇਨ ਕਰਨ ਵਾਲੇ ਕਪਿਲ ਸ਼ਰਮਾ ਨੂੰ ਲੱਗਦਾ ਹੈ ਕਿ ਹੁਣ ਉਨ੍ਹਾਂ ਨੂੰ ਗੇਮ ਸ਼ੋਅ ਲੈ ਕੇ ਆਉਣਾ ਚਾਹੀਦਾ ਹੈ।

Punjabi Bollywood Tadka

ਉਂਝ ਹੁਣ ਦੇਖਣਾ ਦਿਸਚਸਪ ਹੋਵੇਗਾ ਕਿ ਕਪਿਲ ਦਾ ਇਹ ਨਵਾਂ ਸ਼ੋਅ ਕੀ ਉਨ੍ਹਾਂ ਦੇ ਪੁਰਾਣੇ ਸ਼ੋਅ ਵਾਂਗ ਹੀ ਹਿੱਟ ਹੋਵੇਗਾ ਜਾਂ ਨਹੀਂ।'' ਇਸ ਤੋਂ ਇਲਾਵਾ ਕਪਿਲ ਇਸ ਸਮੇਂ ਆਪਣੀ ਕੰਪਨੀ ਰਾਹੀਂ ਪਾਲੀਵੁੱਡ 'ਚ ਵੀ ਬਤੌਰ ਨਿਰਮਾਤਾ ਫਿਲਮ ਲੈ ਕੇ ਆ ਰਹੇ ਹਨ, ਜੋ ਕਿ ਬੱਚਿਆਂ ਦੇ ਆਧਾਰਿਤ ਹੈ। ਇਸ ਬਾਰੇ ਗੁਰਪ੍ਰੀਤ ਘੁੱਗੀ ਨੇ ਦੱਸਿਆ ਸੀ ਕਿ ਇਹ ਫਿਲਮ ਮਰਾਠੀ ਫਿਲਮ ਦਾ ਰੀਮੇਕ ਹੈ।


Tags: Kapil SharmaCome backGame ShowFirangiThe Kapil Sharma Showਕਪਿਲ ਸ਼ਰਮਾਫਿਰੰਗੀ

Edited By

Chanda Verma

Chanda Verma is News Editor at Jagbani.