FacebookTwitterg+Mail

ਕਪਿਲ ਦੀ ਜ਼ਿੰਦਗੀ 'ਚ ਆਇਆ ਖਾਸ ਦੋਸਤ, ਕਰ ਰਿਹੈ ਖੂਬ ਇੰਜ਼ੁਆਏ

kapil sharma
09 February, 2018 07:21:49 PM

ਮੁੰਬਈ (ਬਿਊਰੋ)— ਅਭਿਨੇਤਾ ਤੇ ਕਾਮੇਡੀਅਨ ਕਪਿਲ ਸ਼ਰਮਾ ਦੀ ਜ਼ਿੰਦਗੀ ਲਗਦਾ ਹੈ ਹੁਣ ਵਾਪਸ ਪੱਟੜੀ 'ਤੇ ਆ ਰਹੀ ਹੈ। ਕਪਿਲ ਨਾ ਸਿਰਫ ਆਪਣੇ ਨਵੇਂ ਸ਼ੋਅ ਦੀ ਤਿਆਰੀਆਂ 'ਚ ਜੁੱਟ ਚੁੱਕੇ ਹਨ, ਬਲਕਿ ਨਿੱਜੀ ਜ਼ਿੰਦਗੀ 'ਚ ਪਹਿਲਾਂ ਨਾਲੋਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਖੁਸ਼ੀ ਦੀ ਵਜ੍ਹਾ ਉਨ੍ਹਾਂ ਦਾ ਖਾਸ ਦੋਸਤ ਚੀਕੂ ਹੈ ਜਿਸਦੀ ਹਾਲ ਹੀ 'ਚ ਕਪਿਲ ਦੀ ਜ਼ਿੰਦਗੀ 'ਚ ਐਂਟਰੀ ਹੋਈ ਹੈ। ਦਰਸਅਲ, ਚੀਕੂ ਕਪਿਲ ਦਾ ਨਵਾਂ ਕੁੱਤਾ ਹੈ ਜਿਸਦੀ ਤਸਵੀਰ ਕਪਿਲ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਫਰਬਾਲ ਵਰਗਾ ਦਿਖਾਈ ਦੇਣ ਵਾਲਾ ਕਪਿਲ ਦਾ ਇਹ ਪਾਲਤੂ ਕੁੱਤਾ ਸ਼ਿਟਜ਼ੂ ਬਰੀਡ ਦਾ ਹੈ। ਕਪਿਲ ਨੇ ਆਪਣੇ ਕੁੱਤੇ ਚੀਕੂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਮੇਰੇ ਨਵੇਂ ਦੋਸਤ ਚੀਕੂ ਨੂੰ ਮਿਲੋ''।

ਸੂਤਰਾਂ ਮੁਤਾਬਕ ਕੁਝ ਸਮਾਂ ਪਹਿਲਾਂ ਹੀ ਕਪਿਲ ਆਪਣਾ ਪੁਰਾਣਾ ਪਾਲਤੂ ਕੁੱਤੇ ਜ਼ੰਜੀਰ ਨੂੰ ਗਵਾ ਚੁੱਕੇ ਸਨ। ਕਰੀਬ 9 ਸਾਲ ਬਾਅਦ ਕਪਿਲ ਦੇ ਇਸ ਪਾਲਤੂ ਕੁੱਤੇ ਦੀ ਮੌਤ ਹੋ ਗਈ ਸੀ। ਕਪਿਲ ਦਾ ਆਪਣੇ ਕੁੱਤੇ ਜ਼ੰਜੀਰ ਨਾਲ ਕਾਫੀ ਲਗਾਅ ਸੀ। ਕਪਿਲ ਨੇ ਜ਼ੰਜੀਰ ਨੂੰ ਆਪਣੇ ਸ਼ੋਅ 'ਕਾਮੇਡੀ ਨਾਈਟ ਵਿਦ ਕਪਿਲ' ਦੌਰਾਨ ਹੀ ਗੋਦ ਲਿਆ ਸੀ। ਕਪਿਲ ਨੂੰ ਕਈ ਵਾਰ ਇਸ ਸ਼ੋਅ 'ਤੇ ਸੈੱਟ 'ਤੇ ਜ਼ੰਜੀਰ ਨਾਲ ਦੇਖਿਆ ਗਿਆ ਸੀ।


Tags: Kapil Sharma Twitter Cheeku Shitzu Zanjeer Dog Comedian

Edited By

Kapil Kumar

Kapil Kumar is News Editor at Jagbani.