FacebookTwitterg+Mail

Video: ਸ਼ੋਅ ਤੋਂ ਪਹਿਲਾਂ ਕਪਿਲ ਨੇ ਆਪਣੇ ਚਿਹਰੇ ਦਾ ਕੀਤਾ ਬੁਰਾ ਹਾਲ, ਪਛਾਣਨਾ ਹੋਇਆ ਮੁਸ਼ਕਿਲ

kapil sharma
12 February, 2018 04:48:09 PM

ਮੁੰਬਈ(ਬਿਊਰੋ)— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਕ ਵਾਰ ਫਿਰ ਤੋਂ ਲੋਕਾਂ ਨੂੰ ਹਸਾਉਣ ਲਈ ਤਿਆਰ ਹਨ। ਇਸ ਵਾਰ ਉਹ ਕਾਮੇਡੀ ਦਾ ਅਜਿਹਾ ਤੜਕਾ ਲੈ ਕੇ ਆਏ ਹਨ, ਜੋ ਲੋਕਾਂ ਨੂੰ ਹਸਾਉਣ ਦੇ ਨਾਲ-ਨਾਲ ਕੁਝ ਦੇ ਕੇ ਵੀ ਜਾਵੇਗਾ। ਇਹੀ ਉਨ੍ਹਾਂ ਦੇ ਹਾਲ ਹੀ 'ਚ ਰਿਲੀਜ਼ ਹੋਏ ਪ੍ਰੋਮੋ ਦੀ ਟੈਗ ਲਾਈਨ ਵੀ ਹੈ। ਇਸ ਵਿਚਕਾਰ ਕਪਿਲ ਨੇ ਅਜਿਹਾ ਵੀਡੀਓ ਪੋਸਟ ਕੀਤਾ ਹੈ, ਜਿਸ 'ਚ ਉਨ੍ਹਾਂ ਨੂੰ ਪਛਾਣ ਪਾਉਣਾ ਬੇਹੱਦ ਮੁਸ਼ਕਿਲ ਹੋ ਰਿਹਾ ਹੈ। ਕਪਿਲ ਸ਼ਰਮਾ ਨੇ ਹਾਲ ਹੀ 'ਚ ਇੰਸਟਾਗਰਾਮ 'ਤੇ ਦੋ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਦੇਖ ਕੇ ਤੁਸੀਂ ਆਪਣਾ ਹਾਸਾ ਰੋਕ ਨਾ ਸਕੋਗੇ।

 

A post shared by Kapil Sharma (@kapilsharma) on

ਕਪਿਲ ਨੇ ਸਨੈਪਚੈਟ ਦੀਆਂ ਦੋ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇਨ੍ਹਾਂ ਦੋਹਾਂ ਵੀਡੀਓਜ਼ 'ਚ ਕਪਿਲ ਦਾ ਚਿਹਰਾ ਪੂਰੀ ਤਰ੍ਹਾਂ ਬਦਲਿਆ ਹੋਇਆ ਦਿਖਾਈ ਦੇ ਰਿਹਾ ਹੈ। ਇਕ ਵੀਡੀਓ 'ਚ ਕਪਿਲ ਕਹਿ ਰਹੇ ਹਨ— ''ਤੁਸੀਂ ਸੋਚ ਰਹੇ ਹੋਵੋਗੇ ਕਿ ਮੇਰਾ ਮੂੰਹ ਇੰਨਾ ਗੋਲ ਕਿਵੇਂ ਹੈ? ਮੈਂ ਸੰਤਰੇ ਬਹੁਤ ਖਾਂਦਾ ਹਾਂ, ਇਸੇ ਵਜ੍ਹਾ ਨਾਲ ਮੇਰਾ ਮੂੰਹ ਗੋਲ ਹੋ ਗਿਆ ਹੈ ਸੰਤਰੇ ਵਰਗਾ।'' ਤਾਂ ਉੱਥੇ ਦੂਜੀ ਵੀਡੀਓ 'ਚ ਕਪਿਲ ਕਹਿ ਰਹੇ ਹਨ ਕਿ ਅੱਜ ਮੈਂ ਪਪੀਤਾ ਖਾਧਾ ਹੈ, ਇਸ ਲਈ ਮੇਰਾ ਮੂੰਹ ਪਪੀਤੇ ਵਾਂਗ ਲੰਬਾ ਹੋ ਗਿਆ ਹੈ।

 

A post shared by Kapil Sharma (@kapilsharma) on

ਹੁਣ ਸੋਚ ਰਿਹਾ ਹਾਂ ਕਿ ਲੇਡੀ ਫਿੰਗਰ ਖਾਵਾਂ।'' ਤੁਹਾਨੂੰ ਦੱਸ ਦੇਈਏ ਕਿ ਕਪਿਲ ਜਲਦ ਹੀ ਟੈਲੀਵਿਜ਼ਨ 'ਤੇ ਮੁੜ ਵਾਪਸੀ ਕਰ ਰਹੇ ਹਨ। ਇਸ ਸ਼ੋਅ ਦਾ ਨਾਂ ਅਜੇ ਤੱਕ ਫਾਈਨਲ ਨਹੀਂ ਹੋਇਆ ਹੈ ਪਰ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਇਸ ਪ੍ਰੋਮੋ 'ਚ ਕਪਿਲ ਕਦੇ ਆਟੋ 'ਚ ਬੈਠਦੇ ਹੋਏ ਦਿਖਾਈ ਦੇ ਰਹੇ ਹਨ ਤਾਂ ਕਦੇ ਬਸ 'ਚ ਲਟਕਦੇ ਹੋਏ। ਇਹ ਸ਼ੋਅ ਮਾਰਚ ਦੇ ਆਖੀਰ 'ਚ ਟੈਲੀਕਾਸਟ ਹੋ ਸਕਦਾ ਹੈ।


Tags: Kapil SharmaInstagramVideoNew Show Promoਕਪਿਲ ਸ਼ਰਮਾਇੰਸਟਾਗਰਾਮ

Edited By

Chanda Verma

Chanda Verma is News Editor at Jagbani.