FacebookTwitterg+Mail

ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਪਿਲ ਦੀਆਂ ਵਧੀਆਂ ਮੁਸ਼ਕਿਲਾਂ, ਦਰਜ ਹੋਈ ਸ਼ਿਕਾਇਤ

kapil sharma
15 February, 2018 12:24:31 PM

ਮੁੰਬਈ(ਬਿਊਰੋ)— ਵਿਦਿਆਰਥੀ ਜਥੇਬੰਦੀ ਇੰਡੀਪੈਂਡੈਂਟ ਸਟੂਡੈਂਟਸ ਫੈਡਰੇਸ਼ਨ ਨੇ ਕਮੇਡੀ ਕਲਾਕਾਰ ਕਪਿਲ ਸ਼ਰਮਾ ਖਿਲਾਫ ਬਿਨਾਂ ਹੈਲਮੇਟ ਦੋਪਹੀਆ ਵਾਹਨ ਚਲਾਉਣ ਸਬੰਧੀ ਪੁਲਸ 'ਚ ਸ਼ਿਕਾਇਤ ਕੀਤੀ ਹੈ। ਕਪਿਲ ਸ਼ਰਮਾ ਦੀ ਮੋਟਰਸਾਈਕਲ ਚਲਾਉਂਦੇ ਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ 'ਚ ਉਹ ਬਿਨਾਂ ਹੈਲਮੇਟ ਦੋਪਹੀਆ ਵਾਹਨ ਚਲਾਉਂਦਾ ਨਜ਼ਰ ਆ ਰਿਹਾ ਹੈ। ਜਥੇਬੰਦੀ ਦੇ ਮੁਖੀ ਕੇਸ਼ਵ ਕੋਹਲੀ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਕਪਿਲ ਸ਼ਰਮਾ ਇਕ ਨਾਮੀ ਸ਼ਖਸੀਅਤ ਹੈ ਤੇ ਖਾਸ ਕਰਕੇ ਨੌਜਵਾਨਾਂ ਦਾ ਰੋਲ ਮਾਡਲ ਹੈ।

 

A post shared by Kapil Sharma (@kapilsharma) on

ਜੇਕਰ ਉਹ ਖੁਦ ਬਿਨਾਂ ਹੈਲਮੇਟ ਪਾਏ ਦੋਪਹੀਆ ਵਾਹਨ ਚਲਾਉਂਦਾ ਹੈ ਤਾਂ ਇਹ ਗੈਰਜ਼ਿੰਮੇਵਾਰੀ ਵਾਲੀ ਗੱਲ ਹੈ। ਪੁਲਸ ਡਿਪਟੀ ਕਮਿਸ਼ਨਰ ਅਮਰੀਕ ਸਿੰਘ ਤੇ ਵਧੀਕ ਡਿਪਟੀ ਕਮਿਸ਼ਨਰ ਲਖਬੀਰ ਸਿੰਘ ਨੇ ਇਕ ਸ਼ਿਕਾਇਤ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਇਸ ਸੰਬੰਧੀ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ। ਇਸ ਵਜ੍ਹਾ ਕਰਕੇ ਇਸ ਦਾ ਚਲਾਨ ਵੀ ਹੋ ਸਕਦਾ ਹੈ। ਕਪਿਲ ਸ਼ਰਮਾ ਨੇ ਹਾਲ ਹੀ 'ਚ ਆਪਣੇ ਸ਼ਹਿਰ ਅੰਮ੍ਰਿਤਸਰ ਦਾ ਦੌਰਾ ਕੀਤਾ ਹੈ ਤੇ ਉਹ ਸ਼ਾਮ ਵੇਲੇ ਮੋਟਰਸਾਈਕਲ ਚਲਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ।


Tags: Kapil SharmaFamily With Kapil SharmaFirangiKis Kisko Pyaar Karoonਕਪਿਲ ਸ਼ਰਮਾ

Edited By

Sunita

Sunita is News Editor at Jagbani.